ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਜਮਾਤ ਕੇ-1 ਤੋਂ ਕੇ-3 ਤੱਕ ਦੇ ਬੱਚੇ ‘ਰਾਧਾ ਅਤੇ ਕ੍ਰਿਸ਼ਨ’ ਦੇ ਰੂਪ ਵਿੱਚ ਸਜੇ ਹੋਏ ਨਜ਼ਰ ਆਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਾਧਾ ਅਤੇ ਕ੍ਰਿਸ਼ਨ ਦੇ ਸੋਹਣੇ ਪੋਸਟਰ ਵੀ ਤਿਆਰ ਕੀਤੇ। ਨੰਨ੍ਹੇ ਬੱਚਿਆਂ ਨੇ ਕ੍ਰਿਸ਼ਨ ਗੋਵਿੰਦ ਹਰੇ ਮੁਰਾਹੀ, ਹੇ ਨਾਥ ਨਾਰਾਇਣ ਵਾਸੂਦੇਵਾ ਅਤੇ ਗੋਵਿੰਦ ਬੋਲੇ ਹਰੇ ਗੋਪਾਲ ਬੋਲੇ ਆਦਿ ਦੀਆਂ ਧੁਨਾਂ ’ਤੇ ਨ੍ਰਿਤ ਵੀ ਕੀਤਾ। ਅਖੀਰ ਵਿੱਚ ਸਾਰੇ ਬੱਚਿਆਂ ’ਚ ਮੱਖਣ ਅਤੇ ਮਿਸ਼ਰੀ ਦਾ ਪ੍ਰਸ਼ਾਦਿ ਵੀ ਵਰਤਾਇਆ ਗਿਆ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਅਤੇ ਸਟਾਫ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ