DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨਗਰ ਚੌਕ ’ਚੋਂ ਸਾਈਕਲ ਦਾ ਮਾਡਲ ਹਟਾਇਆ

ਮੇਜਰ ਭੁਪਿੰਦਰ ਸਿੰਘ ਦੇ ਬੁੱਤ ਅਤੇ ਟੈਂਕ ਨੂੰ ਥਾਂ ਮਿਲਣ ਦੀ ਸੰਭਾਵਨਾ ਵਧੀ

  • fb
  • twitter
  • whatsapp
  • whatsapp
Advertisement

ਜਨਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਸੰਘਰਸ਼ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਕੁਝ ਦਿਨ ਪਹਿਲਾਂ ਸਥਾਨਕ ਭਾਰਤ ਨਗਰ ਚੌਕ ਵਿੱਚੋਂ ਸਾਈਕਲ ਦਾ ਮਾਡਲ ਹਟਾ ਕੇ ਜ਼ਮੀਨ ’ਤੇ ਰੱਖ ਦਿੱਤਾ ਗਿਆ। ਹੁਣ ਇਸ ਚੌਕ ’ਤੇ ਦੁਬਾਰਾ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਜਿੱਤਿਆ ਟੈਂਕ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਇੱਥੋਂ ਦੇ ਭਾਰਤ ਨਗਰ ਚੌਂਕ ’ਤੇ ਫਲਾਈਓਵਰ ਬਣਾਉਣ ਅਤੇ ਹੋਰ ਵਿਕਾਸ ਦੇ ਕਾਰਜ ਕੀਤੇ ਜਾਣ ਦਾ ਬਹਾਨਾ ਬਣਾ ਕੇ ਕੁਝ ਸਾਲ ਪਹਿਲਾਂ ਇੱਥੇ ਲੱਗਿਆ ਸ਼ਹੀਦ ਭੁਪਿੰਦਰ ਸਿੰਘ ਦਾ ਬੁੱਤ ਅਤੇ ਜਿੱਤਿਆ ਟੈਂਕ ਸਰਕਾਰੀ ਕਾਲਜ ਲੜਕੀਆਂ ਦੇ ਨਾਲ ਵਾਲੇ ਪਾਰਕ ਅਤੇ ਬਾਅਦ ’ਚ ਰੋਜ਼ ਗਾਰਡਨ ਦੇ ਨੇੜੇ ਲਗਾ ਦਿੱਤਾ। ਹੁਣ ਇਸ ਚੌਕ ’ਤੇ ਫਲਾਈਓਵਰ ਤਾਂ ਬਣ ਗਿਆ ਪਰ ਚੌਕ ’ਤੇ ਦੁਬਾਰਾ ਸ਼ਹੀਦ ਦੇ ਬੁੱਤ ਅਤੇ ਟੈਂਕ ਨੂੰ ਲਗਾਉਣ ਦੀ ਥਾਂ ਸਾਈਕਲ ਦਾ ਮਾਡਲ ਖੜ੍ਹਾ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਜਨਤਕ ਅਤੇ ਸਮਾਜਿਕ ਜੱਥੇਬੰਦੀਆਂ, ਸਾਬਕਾ ਫੌਜੀਆਂ, ਵਾਤਾਵਰਨ ਪ੍ਰੇਮੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਵੱਡਾ ਸੰਘਰਸ਼ ਕੀਤਾ। ਹੁਣ ਭਾਵੇਂਂ ਇੱਥੇ ਲਾਇਆ ਸਾਈਕਲ ਦਾ ਮਾਡਲ ਲਾਹ ਕੇ ਜ਼ਮੀਨ ’ਤੇ ਰੱਖ ਦਿੱਤਾ ਗਿਆ ਹੈ ਪਰ ਹਾਲੇ ਤੱਕ ਚੌਕ ਵਿੱਚੋਂ ਹਟਾਇਆ ਨਹੀਂ ਗਿਆ। ਜਥੇਬੰਦੀਆਂ ਦੀ ਮੰਗ ਹੈ ਕਿ ਇਸ ਸਾਈਕਲ ਦੇ ਮਾਡਲ ਨੂੰ ਹਟਾ ਕੇ ਸ਼ਹੀਦ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਦੁਬਾਰਾ ਸਥਾਪਤ ਕੀਤਾ ਜਾਵੇ। ਇਸ ਤੋਂ ਇਲਾਵਾ ਚੌਕ ’ਚ ਲੁਧਿਆਣੇ ਦਾ ‘ਲ’ ਪੰਜਾਬੀ ਅਤੇ ਬਾਕੀ ਅੰਗਰੇਜ਼ੀ ਵਿੱਚ ਲਿਖੇ ਲੁਧਿਆਣੇ ਨੂੰ ਪੂਰਾ ਗੁਰਮੁਖੀ ਵਿੱਚ ਲਿਖਣ ਦੀ ਮੰਗ ਕੀਤੀ ਹੈ। ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦੇ ਕੁਲਦੀਪ ਸਿੰਘ ਖਹਿਰਾ ਨੇ ਮੰਗ ਕੀਤੀ ਕਿ ਚੌਕ ਵਿੱਚ ਸਾਈਕਲ ਦੇ ਮਾਡਲ ਦੀ ਥਾਂ ਦੁਬਾਰਾ ਸ਼ਹੀਦ ਦੇ ਬੁੱਤ ਅਤੇ ਟੈਂਕ ਨੂੰ ਸਥਾਪਿਤ ਕੀਤਾ ਜਾਵੇ।

Advertisement
Advertisement
×