DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bicycle Industry Crisis: ਲੁਧਿਆਣਾ ਦੀ ਸਾਈਕਲ ਸਨਅਤ ਸੰਕਟ ’ਚ

ਮਹਿੰਗੇ ਕੱਚੇ ਮਾਲ ਨੇ ਸਾੲੀਕਲ ਉਤਪਾਦਕਾਂ ਦੀ ਚਿੰਤਾ ਵਧਾੲੀ

  • fb
  • twitter
  • whatsapp
  • whatsapp
featured-img featured-img
ਸਤਨਾਮ ਸਿੰਘ ਮੱਕੜ
Advertisement

ਕੱਚੇ ਮਾਲ ਦੇ ਭਾਅ ਵਿੱਚ ਦਿਨੋ-ਦਿਨ ਹੋ ਰਹੇ ਭਾਰੀ ਵਾਧੇ ਕਾਰਨ ਲੁਧਿਆਣਾ ਦੀ ਸਾਈਕਲ ਅਤੇ ਸਾਈਕਲ ਪੁਰਜੇ ਬਣਾਉਣ ਵਾਲੀ ਸਨਅਤ ਬਹੁਤ ਹੀ ਗੰਭੀਰ ਅਤੇ ਚੁਣੌਤੀਪੂਰਨ ਦੌਰ ਵਿੱਚੋਂ ਲੰਘ ਰਹੀ ਹੈ। ਢੰਡਾਰੀ ਕਲਾਂ ਇੰਡਸਟਰੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਹਿੰਗਾਈ ਸਨਅਤਕਾਰਾਂ ਦੀ ਹੋਂਦ ਲਈ ਖ਼ਤਰਾ ਬਣਦੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਨਅਤਕਾਰਾਂ ਨੂੰ ਇੱਕ ਪਾਸੇ 18 ਫ਼ੀਸਦੀ ਜੀ ਐੱਸ ਟੀ ਦੇ ਕੇ ਕੱਚਾ ਮਾਲ ਖਰੀਦਣਾ ਪੈ ਰਿਹਾ ਹੈ, ਜਦੋਂ ਕਿ ਤਿਆਰ ਮਾਲ ਸਿਰਫ਼ 5 ਫ਼ੀਸਦੀ ਜੀ ਐੱਸ ਟੀ ’ਤੇ ਵੇਚਣਾ ਪੈ ਰਿਹਾ ਹੈ। ਟੈਕਸਾਂ ਦੇ ਇਸ ਵੱਡੇ ਫ਼ਰਕ ਤੋਂ ਇਲਾਵਾ ਲੋਹੇ, ਤਾਂਬੇ, ਪਿੱਤਲ, ਪਲਾਸਟਿਕ ਦਾਣੇ, ਤੇਜ਼ਾਬ, ਕੈਮੀਕਲਾਂ, ਅਤੇ ਜ਼ਿੰਕ ਦੀਆਂ ਸਿੱਲੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ।

Advertisement

ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਤੋਂ ਹੁਣ ਤੱਕ ਲੋਹੇ ਦਾ ਭਾਅ 55 ਰੁਪਏ ਤੋਂ ਵਧ ਕੇ 61 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸੇ ਤਰ੍ਹਾਂ ਪਲਾਸਟਿਕ ਦੇ ਦਾਣੇ ਦੀ ਕੀਮਤ 110 ਰੁਪਏ ਤੋਂ ਵਧ ਕੇ 160 ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚ ਗਈ ਹੈ। ਹੋਰ ਉਤਪਾਦਨ ਸਮੱਗਰੀ ਵੀ 15 ਤੋਂ 25 ਫ਼ੀਸਦੀ ਤੱਕ ਮਹਿੰਗੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਿਜਲੀ ਦਰਾਂ, ਮਜ਼ਦੂਰਾਂ ਦੀਆਂ ਤਨਖਾਹਾਂ, ਟਰਾਂਸਪੋਰਟੇਸ਼ਨ ਅਤੇ ਡੀਜ਼ਲ ਦੇ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਤਨਾਮ ਸਿੰਘ ਮੱਕੜ ਨੇ ਸਭ ਤੋਂ ਵੱਡੀ ਸਮੱਸਿਆ ਆਪਸੀ ਮੁਕਾਬਲੇਬਾਜ਼ੀ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਈਕਲ ਨਿਰਮਾਤਾ ਪਾਰਟਸ ਬਣਾਉਣ ਵਾਲਿਆਂ ’ਤੇ ਰੇਟ ਘਟਾਉਣ ਦਾ ਦਬਾਅ ਪਾ ਰਹੇ ਹਨ ਅਤੇ ਪਾਰਟਸ ਵਾਲੇ ਵੀ ਆਪਸੀ ਦੌੜ ਵਿੱਚ ਆਪਣੇ ਰੇਟ ਘਟਾ ਰਹੇ ਹਨ। ਇਸ ਤਰ੍ਹਾਂ ਢੁਕਵੇਂ ਮਾਰਜਨ ਤੋਂ ਬਿਨਾਂ ਕੰਮ ਕਰਨਾ ਸਨਅਤ ਨੂੰ ਤਬਾਹੀ ਵੱਲ ਧੱਕ ਰਿਹਾ ਹੈ।

Advertisement

ਉਨ੍ਹਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਮਿਲ ਕੇ ਹੰਭਲਾ ਮਾਰਨ ਦਾ ਹੈ। ਉਨ੍ਹਾਂ ਕਿਹਾ ਕਿ ਜੇ ਉਤਪਾਦਨ ਦੀ ਅਸਲ ਲਾਗਤ ਨੂੰ ਧਿਆਨ ਵਿੱਚ ਨਾ ਰੱਖਿਆ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸਨਅਤ ਦਾ ਬਚਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਮਾਲ ਦੇ ਬਿੱਲਾਂ ਦੀ ਅਦਾਇਗੀ ਵਿੱਚ ਹੋ ਰਹੀ ਦੇਰੀ ’ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

Advertisement
×