DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bhagwan Valmiki: ਰਾਜ ਪੱਧਰੀ ਸਮਾਗਮ ਕਰਨ ਦਾ ਫ਼ੈਸਲਾ

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ 25 ਨੂੰ ਹੋਵੇਗਾ ਸਮਾਗਮ

  • fb
  • twitter
  • whatsapp
  • whatsapp
featured-img featured-img
ਪ੍ਰਚਾਰ ਸਮੱਗਰੀ ਜਾਰੀ ਕਰਨ ਮੌਕੇ ਭਾਰਤ ਭੂਸ਼ਨ ਆਸ਼ੂ ਅਤੇ ਹੋਰ। -ਫੋਟੋ: ਇੰਦਰਜੀਤ ਵਰਮਾ
Advertisement

ਵੀਰ ਏਕਲਵਯ ਯੂਥ ਫੈਡਰੇਸ਼ਨ ਵੱਲੋਂ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਤਿਸੰਗ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਇੱਥੇ ਹੋਈ ਮੀਟਿੰਗ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਅਤੇ ਫ਼ੈਡਰੇਸ਼ਨ ਦੇ ਸਮੂਹ ਆਹੁਦੇਦਾਰਾਂ ਵੱਲੋਂ ਸਮਾਗਮ ਦੀ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ। ਰਾਹੁਲ ਡੁਲਗਚ ਨੇ ਦੱਸਿਆ ਕਿ ਵੀਰ ਏਕਲਵਯ ਯੂਥ ਫ਼ੈਡਰੇਸ਼ਨ ਵੱਲੋਂ 25 ਅਕਤੂਬਰ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਤਿਸੰਗ ਸਮਾਗਮ ਗੁਰੂ ਨਾਨਕ ਭਵਨ ਵਿੱਚ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਜਸਵਿੰਦਰ ਵੀਰੂ, ਗੋਤਮ ਸ਼ਰਮਾ, ਰਾਮ ਕੁਮਾਰ ਪਾਰਚਾ, ਜਤਿੰਦਰ, ਸੁਮਿਤ ਚੰਡਾਲਿਆ, ਰਾਜੇਸ ਕੁਮਾਰ, ਨਰਿੰਦਰ ਸੋਨੀ, ਅਕਸ਼ੇ ਕੁਮਾਰ, ਨੀਰਜ ਕੁਮਾਰ ਤੇ ਸੰਜੇ ਕੁਮਾਰ ਹਾਜ਼ਰ ਸਨ।

Advertisement
Advertisement
×