DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bhagat Singh, Tarksheel Society: ਭਗਤ ਸਿੰਘ ਦੇ ਵਿਚਾਰਾਂ ਦੀ ਮਹੱਤਤਾ ’ਤੇ ਸੈਮੀਨਾਰ

ਤਰਕਸ਼ੀਲ ,ਅਗਾਂਹਵਧੂ ਸਾਹਿਤ ਦੀਆਂ ਕਿਤਾਬਾਂ ਦੀ ਸਟਾਲ ਲਾਈ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਕਰਦੇ ਹੋਏ ਨੁਮਾਇੰਦੇ।
Advertisement

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਵੱਲੋਂ ‘ਅਜੋਕੇ ਫਾਸ਼ੀਵਾਦੀ ਦੌਰ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਮਹੱਤਤਾ’ ਵਿਸ਼ੇ ’ਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਮਾਜਿਕ ਚਿੰਤਕ ਬਲਵੀਰ ਲੌਂਗੋਵਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਯਾਦਗਾਰ ਵਿੱਚ ਲੱਗੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਉਨ੍ਹਾਂ ਦੇ ਅਧੂਰੇ ਰਹੇ ਇਨਕਲਾਬੀ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਦੁਹਰਾਇਆ ਗਿਆ।

ਸੈਮੀਨਾਰ ਦੇ ਸ਼ੁਰੂ ਵਿੱਚ ਸਟੇਜ ਸਕੱਤਰ ਜਸਵੰਤ ਜ਼ੀਰਖ ਨੇ ਸ਼ਹੀਦ ਭਗਤ ਸਿੰਘ ਵੱਲੋਂ ਆਜ਼ਾਦੀ ਉਪਰੰਤ ਦੇਸ਼ ਦੇ ਨਿਰਮਾਣ ਲਈ ਜੋ ਚਿਤਵਿਆ ਸੀ, ਬਾਰੇ ਭੂਮਿਕਾ ਬੰਨ੍ਹਦਿਆਂ ਅੱਜ ਦੇ ਫਾਸ਼ੀਵਾਦ ਦੌਰ ਦੀ ਗੱਲ ਕੀਤੀ। ਮਗਰੋਂ ਮੁੱਖ ਬੁਲਾਰੇ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਕੱਟਣ ਸਮੇਂ ਹੀ 4 ਮਹੱਤਵਪੂਰਨ ਕਿਤਾਬਾਂ , ਲੋਕ ਚੇਤਨਾ ਲਈ ਦੇਸ਼ ਵਾਸੀਆਂ ਦੀ ਝੋਲੀ ਪਾਈਆਂ ਅਤੇ ਗਦਰੀ ਵਿਰਾਸਤ ਨੂੰ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਸਿਆਸਤਦਾਨ, ਵੋਟਾਂ ਪ੍ਰਾਪਤ ਕਰਨ ਲਈ ਹੀ ਸ਼ਹੀਦਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਹਨ ਅਤੇ ਇਨ੍ਹਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਲੋਕਾਂ ਨੂੰ ਧਰਮ ਦੀ ਥਾਂ ਵਿਗਿਆਨਕ ਵਿਚਾਰਾਂ ਦੇ ਆਧਾਰ ’ਤੇ ਪਦਾਰਥਵਾਦੀ ਫਲਸਫ਼ੇ ਨੂੰ ਅਪਣਾਉਣ, ਲਿੰਗਕ ਸਮਾਨਤਾ ਅਪਣਾਉਂਦੇ ਹੋਏ ਸਿਖਿਅਤ ਹੋਣ ਦੀ ਗੱਲ ਕੀਤੀ। ਸਮਾਗਮ ਦੌਰਾਨ ਮਨਜੀਤ ਘਣਗਸ, ਗੋਲਡੀ ਚੌਹਾਨ, ਕਰਤਾਰ ਵੀਰਾਨ, ਬਲਵਿੰਦਰ ਸਿੰਘ ਨੇ ਗੀਤਾਂ ਰਾਹੀਂ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਨਾਲ ਸਾਂਝ ਪਾਈ। ਇਸ ਮੌਕੇ ਮੋਹਨ ਬਡਲਾ, ਧਰਮਪਾਲ ਸਿੰਘ, ਸਮਸ਼ੇਰ ਨੂਰਪੁਰੀ, ਹਰਚੰਦ ਭਿੰਡਰ, ਧਰਮ ਸਿੰਘ, ਕਰਤਾਰ ਵੀਰਾਨ, ਮਾ ਰੁਪਿੰਦਰ ਸਿੰਘ , ਮਾਸਟਰ ਰਜਿੰਦਰ ਜੰਡਿਆਲੀ, ਪੂਰਨ ਸਿੰਘ, ਬਲਵਿੰਦਰ ਸਿੰਘ, ਅਜਮੇਰ ਦਾਖਾ, ਰਾਕੇਸ਼ ਆਜ਼ਾਦ, ਸਤਨਾਮ ਸਿੰਘ ਧਾਲੀਵਾਲ, ਰਾਮ ਸਿੰਘ ਭੀਖੀ, ਐਡਵੋਕੇਟ ਨਰਿੰਦਰ ਸਿੰਘ, ਡਾ ਹਰਬੰਸ ਗਰੇਵਾਲ, ਸਤੀਸ਼ ਸੱਚਦੇਵਾ ਹਾਜ਼ਰ ਹੋਏ। ਅਰੁਣ ਕੁਮਾਰ ਨੇ ਤਰਕਸ਼ੀਲ ,ਅਗਾਂਹਵਧੂ ਸਾਹਿਤ ਦੀਆਂ ਕਿਤਾਬਾਂ ਦੀ ਸਟਾਲ ਲਾਈ ਅਤੇ ਮਹੇਸ਼ ਕੁਮਾਰ ਨੇ ਸਮੁੱਚੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ।

Advertisement

Advertisement
Advertisement
×