DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਧਾਰ ਪੈਸੇ ਵਾਪਸ ਮੰਗਣ ’ਤੇ ਕੁੱਟਮਾਰ

ਥਾਣਾ ਸਦਰ ਦੀ ਪੁਲੀਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ’ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਕਿਲਾ ਰਹਿਮਤਗੜ੍ਹ ਨਿਊ ਬਸਤੀ ਮਾਲੇਰਕੋਟਲਾ ਵਾਸੀ ਮੁਹੰਮਦ ਸਦਾਮ ਵੱਖ-ਵੱਖ ਥਾਵਾਂ ’ਤੇ ਮੂੰਗਫਲੀ ਵੇਚਦਾ ਹੈ। ਉਸ ਦੇ ਦੂਰ ਦੇ...

  • fb
  • twitter
  • whatsapp
  • whatsapp
Advertisement

ਥਾਣਾ ਸਦਰ ਦੀ ਪੁਲੀਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ’ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਕਿਲਾ ਰਹਿਮਤਗੜ੍ਹ ਨਿਊ ਬਸਤੀ ਮਾਲੇਰਕੋਟਲਾ ਵਾਸੀ ਮੁਹੰਮਦ ਸਦਾਮ ਵੱਖ-ਵੱਖ ਥਾਵਾਂ ’ਤੇ ਮੂੰਗਫਲੀ ਵੇਚਦਾ ਹੈ। ਉਸ ਦੇ ਦੂਰ ਦੇ ਰਿਸ਼ਤੇਦਾਰ ਲਲਨ ਖਾਨ ਅਤੇ ਕਾਸਿਮ ਵਗੈਰਾ ਨੇ ਉਸ ਤੋਂ 55 ਹਜ਼ਾਰ ਰੁਪਏ 2 ਮਹੀਨੇ ਲਈ ਹੱਥ ਉਧਾਰ ਲਏ ਸਨ। ਉਸ ਨੇ ਜਦੋਂ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਕਾਸਿਮ ਵਾਸੀ ਜੀ ਐੱਨ ਈ ਕਾਲਜ ਦੇ ਸਾਹਮਣੇ ਗਿੱਲ ਰੋਡ, ਸਾਹਿਲ ਖਾਨ ਵਾਸੀ ਬਰੋਟਾ ਰੋਡ, ਲਲਨ ਖਾਨ, ਆਜ਼ਮ ਉਰਫ਼ ਬੋਨਾ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਨੇ ਰਾਡ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।

Advertisement
Advertisement
×