DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਸਕਟਬਾਲ ਮੈਦਾਨ ਨਸ਼ੇੜੀਆਂ ਦਾ ਅੱਡਾ ਬਣਿਆ

ਕਾਂਗਰਸੀ ਆਗੂ ਦੀਵਾਨ ਨੇ ਜਾਂਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਬਾਸਕਟਬਾਲ ਮੈਦਾਨ ਦਾ ਜਾਇਜ਼ਾ ਲੈਂਦੇ ਹੋਏ ਹੋਏ ਪਵਨ ਦੀਵਾਨ। -ਫੋਟੋ: ਇੰਦਰਜੀਤ ਵਰਮਾ
Advertisement

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਪਖੋਵਾਲ ਰੋਡ ’ਤੇ ਸਿੱਧਵਾਂ ਕਨਾਲ ਫਲਾਈਓਵਰ (ਆਰ ਓ ਬੀ) ਨੇੜੇ ਅਧੂਰੇ ਪਏ ਬਾਸਕਟਬਾਲ ਮੈਦਾਨ ਦੀ ਬਦਤਰ ਹਾਲਤ ਵੱਲ ਦਿਵਾਇਆ ਹੈ।

ਅੱਜ ਇੱਥੇ ਸ੍ਰੀ ਦੀਵਾਨ ਨੇ ਕਿਹਾ ਕਿ ਜਿਹੜੀ ਥਾਂ ਕਦੇ ਨੌਜਵਾਨਾਂ ਦੀਆਂ ਗਤੀਵਿਧੀਆਂ ਅਤੇ ਖੇਡਾਂ ਦਾ ਕੇਂਦਰ ਬਣਨ ਲਈ ਸੋਚੀ ਗਈ ਸੀ, ਉਹ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਅਧੂਰਾ ਪ੍ਰਾਜੈਕਟ ਸਿਰਫ਼ ਛੱਡਿਆ ਹੋਇਆ ਢਾਂਚਾ ਨਹੀਂ ਹੈ, ਸਗੋਂ ਪ੍ਰਸ਼ਾਸਨਿਕ ਲਾਪਰਵਾਹੀ, ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਨਾਗਰਿਕ ਜ਼ਿੰਮੇਵਾਰੀ ਦੇ ਡਿੱਗਦੇ ਮਾਪਦੰਡਾਂ ਦੀ ਉਦਾਹਰਨ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀ ਨਿਰਭੈ ਸਿੰਘ ਰੰਗੂਵਾਲ ਅਤੇ ਹੋਰ ਸਥਾਨਕ ਲੋਕਾਂ ਮੁਤਾਬਕ ਨਸ਼ੇੜੀਆਂ ਅਤੇ ਗਲਤ ਅਨਸਰਾਂ ਨੇ ਇੰਨੀ ਅੱਤ ਚੁੱਕੀ ਹੋਈ ਹੈ ਕਿ ਉਨ੍ਹਾਂ ਨੇ ਇਸ ਅਧੂਰੇ ਬਾਸਕਟਬਾਲ ਮੈਦਾਨ ਦੇ ਗੇਟ ’ਤੇ ਆਪਣਾ ਹੀ ਤਾਲਾ ਲਾ ਦਿੱਤਾ ਹੈ, ਜੋ ਅਮਨ ਕਾਨੂੰਨ ਦੀ ਹਾਲਤ ਲਈ ਇੱਕ ਖਤਰਾ ਬਣ ਗਿਆ ਹੈ।

Advertisement

ਉਨ੍ਹਾਂ ਮੰਗ ਕੀਤੀ ਹੈ ਕਿ ਨਗਰ ਨਿਗਮ ਕਮਿਸ਼ਨਰ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ, ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਸ ਪ੍ਰਾਜੈਕਟ ਨੂੰ ਜਲਦੀ ਦੁਬਾਰਾ ਸ਼ੁਰੂ ਕਰਕੇ ਪੂਰਾ ਕਰਨ ਦੀ ਮੰਗ ਕਰਦਿਆਂ ਪੁਲੀਸ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਹੈ।

Advertisement

ਮੈਦਾਨ ਨੂੰ ਖੇਡਣਯੋਗ ਬਣਾਉਣ ਲਈ ਕਦਮ ਚੁੱਕੇ ਜਾਣਗੇ: ਮੇਅਰ

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਅਧੂਰੇ ਬਾਸਕਟਬਾਲ ਕੋਰਟ ਸਬੰਧੀ ਸਬੰਧੀ ਅਧਿਕਾਰੀਆਂ ਤੋਂ ਸਮੁੱਚੀ ਜਾਣਕਾਰੀ ਮੰਗੀ ਹੈ ਜਿਸ ਨੂੰ ਵਿਚਾਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੋਰਟ ਨੂੰ ਖੇਡਣਯੋਗ ਬਣਾਉਣ ਲਈ ਉੱਚਿਤ ਕਦਮ ਚੁੱਕੇ ਜਾਣਗੇ।

Advertisement
×