DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਸਰਕਾਰ ਦਾ ਮੁੱਢ ਬੰਨ੍ਹੇਗੀ ਬਰਨਾਲਾ ਰੈਲੀ: ਕਾਮਿਲ ਅਮਰ ਸਿੰਘ

ਰਾਏਕੋਟ ਤੋਂ ਹਜ਼ਾਰਾਂ ਕਾਂਗਰਸੀ ਬਰਨਾਲਾ ਰੈਲੀ ’ਚ ਪੁੱਜੇ

  • fb
  • twitter
  • whatsapp
  • whatsapp
featured-img featured-img
ਬਰਨਾਲਾ ਰੈਲੀ ਲਈ ਰਵਾਨਾ ਹੋਣ ਸਮੇਂ ਰਾਏਕੋਟ ਦੇ ਕਾਂਗਰਸੀ ਵਰਕਰਾਂ ਨਾਲ ਕਾਮਿਲ ਅਮਰ ਸਿੰਘ।
Advertisement
ਪੰਜਾਬ ਕਾਂਗਰਸ ਵੱਲੋਂ ਬਰਨਾਲਾ ਵਿਖੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਰਵਾਈ ਗਈ ਮਗਨਰੇਗਾ ਮਜ਼ਦੂਰ, ਕਿਸਾਨ ਬਚਾਓ ਰੈਲੀ ਵਿੱਚ ਸ਼ਿਰਕਤ ਕਰਨ ਲਈ ਹਲਕਾ ਰਾਏਕੋਟ ਤੋਂ ਕਾਂਗਰਸ ਦੇ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਇਥੋਂ ਰਵਾਨਾ ਹੋਏ।

ਸਵੇਰੇ ਤੋਂ ਹੀ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਰੈਲੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਵਰਕਰ ਬੱਸਾਂ, ਕਾਰਾਂ ਅਤੇ ਦੋਪਹੀਆ ਵਾਹਨਾਂ ਰਾਹੀਂ ਕਾਫ਼ਲਿਆਂ ਵਿੱਚ ਬਰਨਾਲਾ ਵੱਲ ਕੂਚ ਕਰਦੇ ਨਜ਼ਰ ਆਏ।

Advertisement

ਇਸ ਮੌਕੇ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਬਰਨਾਲਾ ਰੈਲੀ ਲੋਕਾਂ ਦੇ ਵਧਦੇ ਸਮਰਥਨ ਦਾ ਸਪੱਸ਼ਟ ਸੰਕੇਤ ਹੈ ਅਤੇ ਇਹ ਰੈਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਅਤੇ ਬਦਲਾਅ ਦੀ ਲਹਿਰ ਸਪੱਸ਼ਟ ਦਿਖਾਈ ਦੇ ਰਹੀ ਹੈ।

Advertisement

ਬਰਨਾਲਾ ਰੈਲੀ ਰਵਾਨਾ ਹੋਣ ਸਮੇਂ ਵਿਨੋਦ ਜੈਨ ਪੁਜਾਰੀ ਫੀਡ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਰਵਿੰਦਰ ਸਿੰਘ ਅੱਬੂਵਾਲ, ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ, ਬਲਾਕ ਮੀਤ ਪ੍ਰਧਾਨ ਗੁਰਜੀਤ ਸਿੰਘ ਰਾਜੋਆਣਾ, ਏਵੰਤ ਜੈਨ, ਸਰਪੰਚ ਬਲਦੇਵ ਸਿੰਘ ਗੋਂਦਵਾਲ, ਕੌਸਲਰ ਰਜਿੰਦਰ ਰਾਜੂ, ਦਲੀਪ ਸਿੰਘ ਛਿੱਬਰ, ਸੰਦੀਪ ਸਿੰਘ ਸਿੱਧੂ ਜੌਹਲਾਂ, ਮੇਜਰ ਸਿੰਘ ਗਿੱਲ, ਸੂਬੇਦਾਰ ਕੇਵਲ ਸਿੰਘ ਲੋਹਟਬੱਦੀ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਸਾਬਕਾ ਸਰਪੰਚ ਦਰਸ਼ਨ ਸਿੰਘ ਮਾਨ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਪ੍ਰਦੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਮਨਦੀਪ ਸਿੰਘ ਸੋਨੀ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਨਵਰਾਜ ਸਿੰਘ ਅਕਾਲਗੜ੍ਹ, ਤੇਜਿੰਦਰ ਸਿੰਘ ਖੰਨਾ ਜੰਡ, ਜਿਲ੍ਹਾਂ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਸੁਧਾਰ, ਰਛਪਾਲ ਸਿੰਘ ਸੀਲੋਆਣੀ, ਕੌਂਸਲਰ ਕਮਲਜੀਤ ਵਰਮਾਂ, ਕੌਂਸਲਰ ਬਲਜਿੰਦਰ ਸਿੰਘ ਰਿੰਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਹਾਜ਼ਰ ਸਨ।

Advertisement
×