DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਰਦੇਕੇ ਦਾ ਨਹਿਰੀ ਪੁਲ ਟੁੱਟਣ ਕੰਢੇ

ਪ੍ਰਸ਼ਾਸਨ ਵੱਡੇ ਹਾਦਸੇ ਦੀ ਉਡੀਕ ’ਚ

  • fb
  • twitter
  • whatsapp
  • whatsapp
featured-img featured-img
ਨਹਿਰੀ ਪੁਲ ’ਤੇ ਜਮ੍ਹਾਂ ਹੋਇਆ ਕੂੜਾ।
Advertisement

ਜਗਰਾਉਂ ਨੇੜਿਓਂ ਲੰਘਦੀ ਅਬੋਹਰ ਬ੍ਰਾਂਚ ਨਹਿਰ ਉੱਤੇ ਪਿੰਡ ਬਾਰਦੇਕੇ ਅਤੇ ਮੀਰਪੁਰ ਹਾਂਸ ਨੂੰ ਜੋੜਨ ਵਾਲਾ ਪੁਲ ਇਸ ਸਮੇਂ ਟੁੱਟਣ ਕੰਢੇ ਹੈ। ਪੁਲ ਦੇ ਉੱਪਰ ਤੱਕ ਨਹਿਰੀ ਕਚਰਾ ਅਤੇ ਮਲਬਾ ਜਮ੍ਹਾਂ ਹੋ ਜਾਣ ਕਾਰਨ ਪਿੱਛੋਂ ਆ ਰਹੇ ਪਾਣੀ ਦੇ ਅੱਗੇ ਜਾਣ ਵਿੱਚ ਭਾਰੀ ਰੁਕਾਵਟ ਖੜ੍ਹੀ ਹੋ ਗਈ ਹੈ, ਜਿਸ ਨਾਲ ਇਲਾਕੇ ਵਿੱਚ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਬਲਵਿੰਦਰ ਸਿੰਘ, ਤਰਲੋਚਨ ਸਿੰਘ ਹਾਂਸ ਅਤੇ ਗੁਰਦੀਪ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਮੌਜੂਦਾ ਹੁੰਮਸ ਭਰੇ ਮੌਸਮ ਵਿੱਚ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਇਹ ਪੁਲ ਟੁੱਟ ਸਕਦਾ ਹੈ ਅਤੇ ਨਹਿਰ ਵਿੱਚ ਪਾੜ ਵੀ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਬਿਨਾਂ ਰੇਲਿੰਗ ਤੋਂ ਹੈ ਅਤੇ ਬਹੁਤ ਮਾੜੀ ਹਾਲਤ ਵਿੱਚ ਹੈ। ਇਸ ਤੋਂ ਇਲਾਵਾ ਸੁਧਾਰ ਵੱਲੋਂ ਪਾਣੀ ਦੀ ਮਾਰ ਕਾਰਨ ਸਫੈਦਿਆਂ ਦੇ ਕਈ ਦਰੱਖਤ ਟੁੱਟ ਕੇ ਨਹਿਰ ਵਿੱਚ ਡਿੱਗੇ ਹੋਏ ਹਨ, ਜੋ ਪਾਣੀ ਦੇ ਵਹਾਅ ਨੂੰ ਰੋਕ ਰਹੇ ਹਨ।

ਇਸ ਰਸਤੇ ਤੋਂ ਰੋਜ਼ਾਨਾ ਆਮ ਲੋਕਾਂ ਤੋਂ ਇਲਾਵਾ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਸੁਧਾਰ, ਜਗਰਾਉਂ ਅਤੇ ਰਾਏਕੋਟ ਵੱਲ ਆਉਂਦੇ-ਜਾਂਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪੁਲ ਦੇ ਟੁੱਟਣ ਦੀ ਉਡੀਕ ਕਰਨ ਦੀ ਬਜਾਏ ਇਸ ਦਾ ਤੁਰੰਤ ਹੱਲ ਕੀਤਾ ਜਾਵੇ।

Advertisement

ਮਸਲਾ ਮੇਰੇ ਧਿਆਨ ’ਚ ਹੈ: ਰੇਸ਼ਮ ਸਿੰਘ

ਤਹਿਸੀਲਦਾਰ ਰੇਸ਼ਮ ਸਿੰਘ ਨੇ ਆਖਿਆ ਹੈ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਅੱਜ ਹੀ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਨੂੰ ਜਾਣੂ ਕਰਵਾਉਣਗੇ।

Advertisement
Advertisement
×