DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bank Strike: ਐਤਵਾਰ ਨੂੰ ਵੀ ਖੁੱਲ੍ਹੇ ਰਹੇ ਬੈਂਕ

ਬੈਂਕ ਮੁਲਾਜ਼ਮਾਂ ਦੀ ਹਡ਼ਤਾਲ ਦੇ ਮੱਦੇਨਜ਼ਰ ਖੋਲ੍ਹੇ ਬੈਂਕ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਐਤਵਾਰ ਬੈਂਕ ਵਿੱਚੋਂ ਬਾਹਰ ਆਉਂਦਾ ਹੋਇਆ ਖਪਤਕਾਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਬੈਂਕ ਮੁਲਾਜ਼ਮਾਂ ਵੱਲੋਂ 28 ਤੋਂ 30 ਸਤੰਬਰ ਤੱਕ ਕੀਤੀ ਜਾਣ ਵਾਲੀ ਹੜਤਾਲ ਦੌਰਾਨ ਖਪਤਕਾਰਾਂ ਦੀ ਖੱਜਲਖੁਆਰੀ ਨੂੰ ਘੱਟ ਕਰਨ ਲਈ ਅੱਜ ਐਤਵਾਰ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੈਂਕ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹੇ। ਸੁਣਨ ਵਿੱਚ ਆਇਆ ਹੈ ਕਿ ਕਰੀਬ 10 ਸਾਲਾਂ ਬਾਅਦ ਐਤਵਾਰ ਨੂੰ ਬੈਂਕ ਖੁੱਲ੍ਹੇ ਦੇਖੇ ਗਏ ਹਨ। ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਈ ਦਿਨ ਪਹਿਲਾਂ ਹੀ ਤਿੰਨ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਬੈਂਕਾਂ ਦੇ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਉਨ੍ਹਾਂ ਨੂੰ ਆਪਣੇ ਬੈਂਕ ਦੇ ਕੰਮ ਨਿਪਟਾਉਣ ਦੀ ਸਹੂਲਤ ਲਈ ਅੱਜ ਐਤਵਾਰ 27 ਸਤੰਬਰ ਨੂੰ ਵੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਬੈਂਕਾਂ ਦਾ ਕੰਮ ਆਮ ਦਿਨਾਂ ਦੀ ਤਰ੍ਹਾਂ ਚੱਲਦਾ ਰਿਹਾ। ਬੈਂਕਾਂ ਵਿੱਚ ਲੋਕ ਆਮ ਦਿਨਾਂ ਦੀ ਤਰ੍ਹਾਂ ਆਪਣੇ ਕੰਮ ਨਿਪਟਾਉਣ ਲਈ ਪਹੁੰਚੇ ਹੋਏ ਸਨ। ਇਸ ਸਹੂਲਤ ਦਾ ਪ੍ਰਾਈਵੇਟ ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਬੜਾ ਲਾਭ ਹੋਇਆ ਹੈ। ਆਮ ਦਿਨਾਂ ਵਿੱਚ ਉਨ੍ਹਾਂ ਨੂੰ ਫੈਕਟਰੀਆਂ ਵਿੱਚੋਂ ਛੁੱਟੀ ਲੈ ਕੇ ਬੈਂਕ ਦਾ ਕੰਮ ਨਿਪਟਾਉਣਾ ਪੈਂਦਾ ਸੀ ਪਰ ਅੱਜ ਐਤਵਾਰ ਕਰ ਕੇ ਫੈਕਟਰੀਆਂ ਵਿੱਚ ਵੀ ਛੁੱਟੀ ਸੀ। ਆਮ ਦਿਨਾਂ ਨਾਲੋਂ ਅੱਜ ਬੈਂਕਾਂ ਵਿੱਚ ਆਉਣਾ ਜਾਣ ਘੱਟ ਸੀ।

Advertisement
Advertisement
×