Bahrain Woman Controversy: ਬਹਿਰੀਨ ਦੀ ਔਰਤ ਬਾਰੇ ਅਕਾਲੀ ਦਲ ਸਥਿਤੀ ਸਪਸ਼ਟ ਕਰੇ: ਬਲਜਿੰਦਰ ਕੌਰ
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਨੂੰ ‘ਆਪ’ ਪੰਜਾਬ ਦੀ ਚੀਫ ਵ੍ਹਿੱਪ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਐੱਸ ਜੀ ਪੀ ਸੀ...
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਨੂੰ ‘ਆਪ’ ਪੰਜਾਬ ਦੀ ਚੀਫ ਵ੍ਹਿੱਪ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਐੱਸ ਜੀ ਪੀ ਸੀ ਸਰਾਂ ਵਿੱਚ ਠਹਿਰੀ ਬਹਿਰੀਨ ਦੀ ਔਰਤ ਨਾਲ ਜੁੜੇ ਗੰਭੀਰ ਸਵਾਲਾਂ ’ਤੇ ਵੱਟੀ ਚੁੱਪ ’ਤੇ ਸਵਾਲ ਚੁੱਕੇ ਹਨ।
ਬਲਜਿੰਦਰ ਕੌਰ ਨੇ ਕਿਹਾ ਕਿ ਐੱਸ ਜੀ ਪੀ ਸੀ ਅਜਿਹੀ ਸੰਸਥਾ ਹੈ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਡੂੰਘੀ ਜੁੜੀ ਹੋਈ ਹੈ। ਹਾਲਾਂਕਿ ਸਾਰੇ ਜਾਣਦੇ ਹਨ ਕਿ ਐੱਸ ਜੀ ਪੀ ਸੀ ’ਤੇ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਸ਼ਰਧਾਲੂ ਨੂੰ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਕਮਰਾ ਲੈਣ ਲਈ ਕਮੇਟੀ ਮੈਂਬਰਾਂ ਦੀਆਂ ਸਿਫ਼ਾਰਸ਼ਾਂ ਕਰਵਾਉਣੀਆਂ ਪੈਂਦੀਆਂ ਹਨ, ਪਰ ਹੁਣ ਗੰਭੀਰ ਸਵਾਲ ਖੜ੍ਹੇ ਹੋਏ ਹਨ ਕਿ ਬਹਿਰੀਨ ਦੀ ਔਰਤ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਇੱਕ ਸਾਲ ਕਿਵੇਂ ਠਹਿਰ ਸਕੀ। ਇਸ ਪਿੱਛੇ ਕੌਣ ਸੀ ਅਤੇ ਕੌਣ ਉਸ ਦੀ ਮਦਦ ਕਰ ਰਿਹਾ ਸੀ।
ਉਨ੍ਹਾਂ ਦੋਸ਼ ਲਾਏ ਕਿ ਐੱਸ ਜੀ ਪੀ ਸੀ ਵਿੱਚ ਬਿਨਾਂ ਬਾਦਲ ਪਰਿਵਾਰ ਦੀ ਮਨਜ਼ੂਰੀ ਤੋਂ ਪੱਤਾ ਨਹੀਂ ਹਿਲ ਸਕਦਾ, ਤਾਂ ਫਿਰ ਹੁਣ ਇਸ ਸਭ ’ਤੇ ਉਹ ਚੁੱਪ ਕਿਉਂ ਹਨ। ਬਲਜਿੰਦਰ ਕੌਰ ਨੇ ਹਰਸਿਮਰਤ ਕੌਰ ਬਾਦਲ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ।

