ਪੱਤਰ ਪ੍ਰੇਰਕ
ਮਾਛੀਵਾੜਾ, 25 ਮਈ
ਥਾਣਾ ਮਾਛੀਵਾੜਾ ’ਚ ਸਥਿਤ ਪੀਰ ਬਾਬਾ ਬੇਦੀ ਸ਼ਾਹ ਜੀ ਦਾ ਦੋ ਰੋਜ਼ਾ ਮੇਲਾ ਅਤੇ ਭੰਡਾਰਾ ਸ਼ੁਰੂ ਹੋ ਗਿਆ। ਮੇਲੇ ਦੀ ਸ਼ੁਰੂਆਤ ਮੌਕੇ ਥਾਣਾ ਮੁਖੀ ਮਾਛੀਵਾੜਾ ਇੰਸਪੈਕਟਰ ਹਰਵਿੰਦਰ ਸਿੰਘ ਨੇ ਪੀਰ ਬਾਬਾ ਬੇਦੀ ਸ਼ਾਹ ਦੀ ਦਰਗਾਹ ’ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਦਕਿ ਮੀਆਂ ਭੂਰੇ ਸ਼ਾਹ ਖਲੀਫ਼ਾ ਨੇ ਖਾਤਿਮ ਸਰੀਫ਼ ਪੜ੍ਹ ਕੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਦੁਆ ਕੀਤੀ।
ਮੇਲੇ ਦੇ ਪਹਿਲੇ ਦਿਨ ਕਵਾਲ ਇਸ਼ਰਤ ਗੁਲਾਮ ਅਲੀ, ਪ੍ਰੇਮ ਸਾਗਰ, ਨਜ਼ਾਕਤ ਅਲੀ, ਪ੍ਰਦੀਪ ਮਾਨ ਨੇ ਸੂਫੀਆਨਾ ਮਹਿਫ਼ਲ ਸਜਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਪਵਨਜੀਤ ਸਿੰਘ, ਹਾਕਮ ਸਿੰਘ, ਅਮਰਜੀਤ ਸਿੰਘ, ਅਸ਼ਵਨੀ (ਸਾਰੇ ਸਹਾਇਕ ਥਾਣੇਦਾਰ), ਮੁੱਖ ਮੁਨਸ਼ੀ ਸੁਖਦੀਪ ਸਿੰਘ, ਸਹਾਇਕ ਮੁਨਸ਼ੀ ਰਾਕੇਸ਼ ਕੁਮਾਰ, ਬਲਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮੀ, ਪੁਸ਼ਪਿੰਦਰ ਸਿੰਘ, ਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਹਰਬੰਸ ਸਿੰਘ, ਰਾਜ ਕੌਰ (ਸਾਰੇ ਹੌਲਦਾਰ), ਸੁਰਜੀਤ ਸਿੰਘ, ਮੁਹੰਮਦ ਹੁਸੈਨ, ਬਾਬਾ ਗੁਰਦਾਸ, ਬਾਬਾ ਹਰਮੇਲ, ਡਾਇਰੈਕਟਰ ਗੁਰਮੁਖ ਦੀਪ, ਰਾਜ ਕੁਮਾਰ, ਰਮਨ ਬਾਲੀ, ਜੈ ਪ੍ਰਕਾਸ਼, ਆਦਿ ਮੌਜੂਦ ਸਨ। ਅੱਜ ਮੇਲੇ ਦੇ ਦੂਜੇ ਦਿਨ 26 ਮਈ ਦਿਨ ਸੋਮਵਾਰ ਨੂੰ ਪ੍ਰਸਿੱਧ ਗਾਇਕ ਕਾਂਸ਼ੀਨਾਥ ਅਤੇ ਮਨਜੀਤ ਭੱਟੀ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ’ਚ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਅਤੁੱਟ ਲੰਗਰ ਵਰਤਾਏ ਗਏ।