ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕਤਾ

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕਤਾ

ਮੈਟ ਪਨੀਰੀ ਬੀਜਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ।

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 2 ਜੂਨ

 

ਮੁੱਖ ਅੰਸ਼

  • ਮੈਟ ਪਨੀਰੀ ਬੀਜਣ ਤੇ ਨਵੀਆਂ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ

ਪਾਣੀ ਦੀ ਬੱਚਤ ਸਬੰਧੀ ਖੇਤੀਬਾੜੀ ਵਿਭਾਗ ਝੋਨੇ ਦੀ ਸਿੱਧੀ ਬਿਜਾਈ ਦੇ ਲਾਭ ਤੋਂ ਜਾਣੂ ਕਰਵਾਉਣ ਲਈ ਖੇਤਾਂ ਵਿੱਚ ਕੈਂਪ ਲਗਾ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕਰਨ ਅਤੇ ਕਿਸਾਨਾਂ ਵਿੱਚ ਇਸ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਉਪ-ਮੰਡਲ ਮੈਜਿਸਟਰੇਟ ਡਾ.ਬਲਜਿੰਦਰ ਸਿੰਘ ਢਿੱਲੋਂ ਨੇ ਸਥਾਨਕ ਖੇਤੀਬਾੜੀ ਵਿਭਾਗ ਦੇ ਮੁਖੀ ਡਾ.ਗੁਰਦੀਪ ਸਿੰਘ ਅਤੇ ਟੀਮ ਨਾਲ ਖੇਤਾਂ ਦਾ ਦੌਰਾ ਕੀਤਾ । ਖੇਤੀਬਾੜੀ ਵਿਭਾਗ ਨੇ ਮੈਟ ਪਨੀਰੀ ਲਗਾਉਣ ਸਬੰਧੀ ਅਤੇ ਲੇਬਰ, ਪਾਣੀ ਦੀ ਬੱਚਤ ਨੂੰ ਸਮਝਣ ਅਪਨਾਉਣ ਵਾਲੇ ਕਿਸਾਨਾਂ ਦਾ ਡਾ.ਬਲਜਿੰਦਰ ਸਿੰਘ ਢਿੱਲੋਂ ਨਾਲ ਸਿੱਧਾ ਰਾਬਤਾ ਕਰਵਾਉਂਦੇ ਹੋਏ ਝੋਨੇ ਦੀ ਬਿਜਾਈ ਦੇ ਤਰੀਕਿਆਂ ਨੂੰ ਸਾਂਝਾ ਕੀਤਾ । ਇਸ ਮੌਕੇ ਹਾਜ਼ਰ ਕਿਸਾਨਾਂ ਨਾਲ ਗੱਲ ਕਰਦਿਆਂ ਡਾ.ਢਿੱਲੋਂ ਨੇ ਝੋਨੇ ਦੀਆਂ ਘੱਟ ਪਾਣੀ ਨਾਲ ਹੋਣ ਵਾਲੀਆਂ ਕਿਸਮਾਂ, ਸਿੱਧੀ ਬਿਜਾਈ ਨਾਲ ਹੋਣ ਵਾਲੀਆਂ ਬੱਚਤਾਂ, ਨਵੀਂ ਮਸ਼ੀਨਰੀ ਅਪਨਾਉਣ ਨਾਲ ਲੇਬਰ ਦੀ ਪ੍ਰੇਸ਼ਾਨੀ ਤੋਂ ਮੁਕਤੀ ਬਾਰੇ ਨੁਕਤੇ ਸਾਂਝੇ ਕੀਤੇ। ਖੇਤੀਬਾੜੀ ਅਫਸਰ ਡਾ.ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਸਿੱਧੀ ਬਿਜਾਈ ਭਾਰੀ ਤੇ ਦਰਮਿਆਨੀ ਦੋਹਾਂ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ,ਨਦੀਨਾਂ ਦੀ ਰੋਕਥਾਮ ਇਸ ਤਕਨੀਕ ਨੂੰ ਕਾਮਯਾਬ ਕਰਨ ਲਈ ਜ਼ਰੂਰੀ ਹੈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All