ਖਰੀਦਦਾਰੀ ਕਰਨ ਆਏ ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼

ਖਰੀਦਦਾਰੀ ਕਰਨ ਆਏ ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼

ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਦਾ ਹੋਇਆ ਲੁਟੇਰਾ।

ਗਗਨਦੀਪ ਅਰੋੜਾ

ਲੁਧਿਆਣਾ, 23 ਅਕਤੂਬਰ

ਪੰਜਾਬ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਗਾਂਧੀ ਨਗਰ ਮਾਰਕੀਟ ਵਿੱਚ ਹੁਣ ਤਿਉਹਾਰੀ ਸੀਜ਼ਨ ਸ਼ੁਰੂ ਹੁੰਦੇ ਹੀ ਲੁਟੇਰੇ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਏ ਹਨ। ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਸ਼ਨਿੱਚਰਵਾਰ ਦੀ ਸਵੇਰੇ ਗਾਂਧੀ ਨਗਰ ਮਾਰਕੀਟ ’ਚ ਬਾਹਰੋਂ ਆਏ ਵਪਾਰੀ ਨੂੰ ਘੇਰ ਲਿਆ। ਉਸ ਤੋਂ ਲੁੱਟਖੋਹ ਦੀ ਕੋਸ਼ਿਸ਼ ਕੀਤੀ, ਪਰ ਵਪਾਰੀ ਨੇ ਰੌਲਾ ਪਾ ਦਿੱਤਾ। ਇਸ ਕਾਰਨ ਲੋਕ ਬਾਹਰ ਆਉਣ ਲੱਗੇ ਤਾਂ ਮੁਲਜ਼ਮ ਤੇਜ਼ਧਾਰ ਹਥਿਆਰ ਨਾਲ ਵਪਾਰੀ ਨੂੰ ਜ਼ਖਮੀ ਕਰਕੇ ਫ਼ਰਾਰ ਹੋ ਗਏ। ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਉਸ ਤੋਂ ਬਾਅਦ ਵਪਾਰੀ ਖਰੀਦਦਾਰੀ ਕੀਤੇ ਬਿਨਾਂ ਹੀ ਵਾਪਸ ਚਲਾ ਗਿਆ। ਉਹ ਕੌਣ ਸੀ, ਕਿੱਥੋਂ ਆਇਆ ਸੀ ਤੇ ਕਿਸ ਦੇ ਕੋਲ ਆਇਆ ਸੀ, ਇਸ ਬਾਰੇ ’ਚ ਕੁਝ ਪਤਾ ਨਹੀਂ ਲੱਗਿਆ ਹੈ। ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਾਂਧੀ ਨਗਰ ਮਾਰਕੀਟ ਪੰਜਾਬ ਦੀ ਸਭ ਤੋਂ ਪੁਰਾਣੀ ਹੋਲਸੇਲ ਰੈਡੀਮੇਡ ਕੱਪੜਿਆਂ ਦੀ ਮਾਰਕੀਟ ਹੈ। ਇੱਥੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬਾਹਰੀ ਜ਼ਿਲ੍ਹਿਆਂ ਤੇ ਸੂਬਿਆਂ ਤੋਂ ਗਾਹਕ ਆਉਂਦੇ ਹਨ। ਬਾਹਰੀ ਸੂਬਿਆਂ ਤੇ ਸ਼ਹਿਰਾਂ ਤੋਂ ਆਉਣ ਵਾਲਾ ਗਾਹਕ ਜਲਦੀ ਆ ਜਾਂਦਾ ਹੈ। ਇਸ ਲਈ ਮਾਰਕੀਟ ਜਲਦੀ ਖੁੱਲ੍ਹ ਜਾਂਦੀ ਹੈ। ਸ਼ਨਿੱਚਰਵਾਰ ਦੀ ਸਵੇਰੇ ਇੱਕ ਗਾਹਕ ਜੋ ਬਾਹਰ ਤੋਂ ਆਇਆ ਸੀ ਤੇ ਉਹ ਗਾਂਧੀ ਨਗਰ ਪੁੱਜਿਆ ਸੀ। ਜਿਸ ਸਮੇਂ ਉਹ ਆਇਆ, ਮਾਰਕੀਟ ਬੰਦ ਸੀ। ਇਸੇ ਦੌਰਾਨ ਉਸ ਦਾ ਪਿੱਛਾ ਕਰਦੇ ਹੋਏ ਮੋਟਰਸਾਈਕਲ ਸਵਾਰ ਦੋ ਲੁਟੇਰੇ ਵੀ ਪੁੱਜ ਗਏ ਤੇ ਉਨ੍ਹਾਂ ਆਉਂਦੇ ਹੀ ਵਪਾਰੀ ਤੋਂ ਲੁੱਟ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਵਪਾਰੀ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖਮੀ ਕਰਕੇ ਫ਼ਰਾਰ ਹੋ ਗਏ। ਜ਼ਖਮੀ ਵਪਾਰੀ ਆਪਣਾ ਇਲਾਜ ਕਰਵਾ ਕੇ ਬਿਨਾਂ ਖਰੀਦਦਾਰੀ ਕੀਤੇ ਹੀ ਵਾਪਸ ਚਲਾ ਗਿਆ।

ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ 

ਵਪਾਰੀ ਦੇ ਨਾਲ ਲੁੱਟ ਦੀ ਕੋਸ਼ਿਸ਼ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਇਸ ਗੱਲ ਦਾ ਪਤਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਲੱਗਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰ. 4 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਡਿਵੀਜ਼ਨ ਨੰ. 4 ’ਚ ਤਾਇਨਾਤ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਚੈਕ ਕੀਤੀ ਜਾ ਰਹੀ ਹੈ। ਹਾਲਾਂਕਿ ਸ਼ਿਕਾਇਤ ਨਹੀਂ ਆਈ ਹੈ, ਪਰ ਫਿਰ ਵੀ ਪੁਲੀਸ ਆਪਣੇ ਪੱਧਰ ’ਤੇ ਲੁਟੇਰਿਆਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।

ਪੁਲੀਸ ਨੂੰ ਸਵੇਰੇ ਵੀ ਗਸ਼ਤ ਵਧਾਉਣ ਦੀ ਅਪੀਲ

ਗਾਂਧੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਆਹੂਜਾ ਬੂਟਾ ਤੇ ਅਨੁਜ ਬਹਿਲ ਨੇ ਦੱਸਿਆ ਕਿ ਪਹਿਲਾਂ ਹੀ ਕਰੋਨਾ ਕਾਰਨ ਕੰਮ ਮੰਦਾ ਹੈ। ਹੁਣ ਕੁਝ ਢਿੱਲ ਮਿਲੀ ਹੈ ਤੇ ਉਪਰ ਤਿਉਹਾਰ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ। ਮਾਰਕੀਟ ਸਵੇਰੇ ਜਲਦੀ ਖੁੱਲ੍ਹ ਜਾਂਦੀ ਹੈ ਤੇ ਵਪਾਰੀ ਕੁਝ ਸਮਾਂ ਪਹਿਲਾਂ ਹੀ ਬਾਹਰ ਤੋਂ ਆਉਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲੀਸ ਨੂੰ ਦੇਰ ਰਾਤ ਦੇ ਨਾਲ ਨਾਲ ਸਵੇਰੇ ਵੀ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਕਿ ਵਪਾਰੀਆਂ ਨਾਲ ਹੋਣ ਵਾਲੀ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All