ਏ ਟੀ ਐੱਮ ਬਦਲ ਕੇ ਹਜ਼ਾਰਾਂ ਰੁਪਏ ਕਢਵਾਏ
ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਪਿੰਨ ਬਦਲਣ ਆਏ ਵਿਅਕਤੀ ਦਾ ਕਾਰਡ ਚਲਾਕੀ ਨਾਲ ਬਦਲ ਕੇ ਖ਼ਾਤੇ ਵਿੱਚੋਂ 80 ਹਜ਼ਾਰ ਰੁਪਏ ਕਢਵਾਏ ਗਏ ਹਨ। ਥਾਣਾ ਡਵੀਜ਼ਨ ਨੰਬਰ ਤਿੰਨ ਦੇ ਇਲਾਕੇ ਬਰਾਊਨ ਰੋਡ ਸਥਿਤ ਏ ਟੀ ਐੱਮ ਵਿੱਚੋਂ ਮੁਹੱਲਾ...
Advertisement
ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਪਿੰਨ ਬਦਲਣ ਆਏ ਵਿਅਕਤੀ ਦਾ ਕਾਰਡ ਚਲਾਕੀ ਨਾਲ ਬਦਲ ਕੇ ਖ਼ਾਤੇ ਵਿੱਚੋਂ 80 ਹਜ਼ਾਰ ਰੁਪਏ ਕਢਵਾਏ ਗਏ ਹਨ। ਥਾਣਾ ਡਵੀਜ਼ਨ ਨੰਬਰ ਤਿੰਨ ਦੇ ਇਲਾਕੇ ਬਰਾਊਨ ਰੋਡ ਸਥਿਤ ਏ ਟੀ ਐੱਮ ਵਿੱਚੋਂ ਮੁਹੱਲਾ ਨਿਊ ਹਰਗੋਬਿੰਦ ਨਗਰ ਵਾਸੀ ਜਸਪਾਲ ਸਿੰਘ ਉਕਤ ਏ ਟੀ ਐੱਮ ਕਾਰਡ ਦਾ ਪਿੰਨ ਬਦਲਣ ਲਈ ਗਿਆ ਸੀ ਤਾਂ ਬੂਥ ਅੰਦਰ ਪਹਿਲਾਂ ਤੋਂ ਹੀ ਦੋ ਅਣਪਛਾਤੇ ਵਿਅਕਤੀ ਖੜ੍ਹੇ ਸਨ। ਉਨ੍ਹਾਂ ਨੇ ਉਸ ਦੀ ਮਦਦ ਕਰਨ ਦੇ ਬਹਾਨੇ ਚਲਾਕੀ ਨਾਲ ਉਸ ਦਾ ਏ ਟੀ ਐੱਮ ਕਾਰਡ ਬਦਲ ਕੇ ਉਸ ਦੇ ਖ਼ਾਤੇ ਵਿੱਚੋਂ 80 ਹਜ਼ਾਰ ਰੁਪਏ ਕਢਵਾ ਲਏ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਏ ਟੀ ਐੱਮ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×

