ਵੈਟਰਨਰੀ ਯੂਨੀਵਰਸਿਟੀ ਵਿੱਚ ਅਥਲੈਟਿਕ ਮੀਟ ਕਰਵਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੀ 18ਵੀਂ ਅਥਲੈਟਿਕ ਮੀਟ ਅੱਜ ਸਮਾਪਤ ਹੋ ਗਈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ...
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੀ 18ਵੀਂ ਅਥਲੈਟਿਕ ਮੀਟ ਅੱਜ ਸਮਾਪਤ ਹੋ ਗਈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਥਲੈਟਿਕ ਮੀਟ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਸੀ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕਾਲਜ ਆਫ ਵੈਟਰਨਰੀ ਸਾਇੰਸ ਨੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਅਵਨੀਤ ਸਿੰਘ ਬਰਾੜ ਅਤੇ ਲੜਕੀਆਂ ਵਿੱਚੋਂ ਸ਼ਿਵਾਂਗੀ ਨੂੰ ਐਲਾਨਿਆ ਗਿਆ। ਡਾ. ਔਲਖ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਨਾਮ ਵੰਡ ਸਮਾਰੋਹ ਵਿੱਚ ’ਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਬੰਧਕੀ ਸਕੱਤਰ ਡਾ. ਬਿਲਾਵਲ ਸਿੰਘ ਅਤੇ ਸੰਯੁਕਤ ਪ੍ਰਬੰਧਕੀ ਸਕੱਤਰ ਡਾ. ਪ੍ਰਤੀਕ ਸਿੰਘ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅਥਲੈਟਿਕ ਮੀਟ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਲੜਕਿਆਂ ਦੀ 110 ਮੀਟਰ ਅੜਿੱਕਾ ਦੌੜ ਵਿੱਚੋਂ ਹਰਪ੍ਰੀਤ ਸਿੰਘ, ਜਸਨੂਰ ਸਿੰਘ ਅਤੇ ਅਵਨੀਤ ਸਿੰਘ, ਨੇਜ਼ਾ ਸੁੱਟਣਾ ਵਿੱਚ ਹਰਪ੍ਰੀਤ ਸਿੰਘ, ਚੰਚਲ ਅਤੇ ਸ਼ਾਹਿਲ ਰਾਜ, 400 ਮੀਟਰ ਅੜਿੱਕਾ ਦੌੜ ਵਿੱਚ ਅਵਨੀਤ ਸਿੰਘ, ਕਰਮ ਸਿੰਘ ਅਤੇ ਪ੍ਰਤੀਕ ਭਾਟੀਆ, 3,000 ਮੀਟਰ ਦੌੜ ਵਿੱਚ ਕਰਮ ਸਿੰਘ, ਪ੍ਰਤੀਕ ਭਾਟੀਆ ਅਤੇ ਉਮੀਦ ਸੇਖੋਂ, 800 ਮੀਟਰ ਦੌੜ ਵਿੱਚ ਕਰਮ ਸਿੰਘ , ਹਰਮਨਪ੍ਰੀਤ ਸਿੰਘ ਅਤੇ ਪ੍ਰਤੀਕ ਭਾਟੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਅਨੀਤਾ ਸ਼ਰਮਾ, 1500 ਮੀਟਰ ਦੌੜ ਵਿੱਚ ਸਹਿਜਪ੍ਰੀਤ ਕੌਰ ਚਾਹਲ , 800 ਮੀਟਰ ਦੌੜ ’ਚ ਜੈਸਮੀਨ ਮੱਲ੍ਹੀ, 200 ਮੀਟਰ ਵਿੱਚ ਸ਼ਿਵਾਂਗੀ, ਉੱਚੀ ਛਾਲ ਵਿੱਚ ਹਰਸਾਂਝ ਪੰਨੂ ਪਹਿਲੇ ਸਥਾਨ ਹਾਸਲ ਕੀਤੇ।

