DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਥਲੈਟਿਕ ਮੀਟ: 80 ਮੀਟਰ ਅੜਿੱਕਾ ਦੌੜ ਦੇਵ ਯਾਦਵ ਨੇ ਜਿੱਤੀ

ਧਿਆਣਾ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਗਈਆਂ ਸਾਲਾਨਾ ਓਪਨ ਜ਼ਿਲ੍ਹਾ ਅਥਲੈਟਿਕ ਖੇਡਾਂ-2025 ਅੱਜ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ’ਚ ਲੜਕੇ ਅੰਡਰ-16 ਵਰਗ 80 ਮੀਟਰ ਅੜਿੱਕਾ ਦੌੜ ਦੇਵ ਯਾਦਵ ਨੇ ਜਿੱਤੀ। ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਪੰਜਾਬ ਅਤੇ ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਦੇ...

  • fb
  • twitter
  • whatsapp
  • whatsapp
featured-img featured-img
ਓਪਨ ਜ਼ਿਲ੍ਹਾ ਖੇਡਾਂ ਦੌਰਾਨ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਖਿਡਾਰੀ।
Advertisement
ਧਿਆਣਾ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਗਈਆਂ ਸਾਲਾਨਾ ਓਪਨ ਜ਼ਿਲ੍ਹਾ ਅਥਲੈਟਿਕ ਖੇਡਾਂ-2025 ਅੱਜ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ’ਚ ਲੜਕੇ ਅੰਡਰ-16 ਵਰਗ 80 ਮੀਟਰ ਅੜਿੱਕਾ ਦੌੜ ਦੇਵ ਯਾਦਵ ਨੇ ਜਿੱਤੀ।

ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਪੰਜਾਬ ਅਤੇ ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਆਈਪੀਐਸ ਸਤਬੀਰ ਸਿੰਘ ਅਟਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਮਿੰਦਰ ਸਿੰਘ ਸੰਗੋਵਾਲ, ਜਨਰਲ ਸਕੱਤਰ ਪ੍ਰੇਮ ਸਿੰਘ ਨੇ ਇਨਾਮ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।

Advertisement

ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਲੜਕੇ ਅੰਡਰ-16 ਦੀ 80 ਮੀਟਰ ਅੜਿੱਕਾ ਦੌੜ ਵਿੱਚ ਦੇਵ ਯਾਦਵ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ ਅਤੇ ਯਸ਼ਮਿਤ ਸ਼ਰਮਾ ਅਤੇ ਸੁਕਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਖੇਡ ’ਚ ਲੜਕੀਆਂ ਅਨੁਸ਼ਕਾ ਸ਼ਰਮਾ ਨੇ ਪਹਿਲਾ, ਐਂਜਲ ਨੇ ਦੂਜਾ ਅਤੇ ਹੀਨਾ ਨੇ ਤੀਜਾ ਸਥਾਨ, ਲੜਕੀਆਂ ਅੰਡਰ-18 ਦੀ 100 ਮੀਟਰ ਅੜਿੱਕਾ ਦੌੜ ਵਿੱਚੋਂ ਜਸ਼ਨਦੀਪ ਕੌਰ, ਪਹਿਲ ਅਤੇ ਗੁਰਲੀਨ, ਲੜਕੇ ਅੰਡਰ-20 ਦੀ 110 ਮੀਟਰ ਅੜਿੱਕਾ ਦੌੜ ਵਿੱਚ ਗੁਰਮੀਤ ਸਿੰਘ, ਹਰਦੀਪ ਕੁਮਾਰ ਅਤੇ ਬਰਿੰਦਰ ਸਿੰਘ, ਲੜਕੇ ਅੰਡਰ-18 ਦੀ 200 ਮੀਟਰ ਦੌੜ ਵਿੱਚੋਂ ਕਰਨਦੀਪ ਸਿੰਘ ਸਿੱਧੂ, ਆਰਾਧਿਆ ਅਤੇ ਰਾਮਦਿਆਲ ਸਿੰਘ, ਲੜਕੀਆਂ ਵਿੱਚੋਂ ਗੁਰਲੀਨ ਕੌਰ, ਮਨਦੀਪ ਕੌਰ ਅਤੇ ਲਕਸ਼ਵੀਰ ਕੌਰ, ਲੜਕੇ ਅੰਡਰ-20 ਦੀ 200 ਮੀਟਰ ਦੌੜ ਵਿੱਚੋਂ ਸਿਮਰਤਵੀਰ ਸਿੰਘ, ਰਣਬੀਰ ਸਿੰਘ ਬੱਸੀ ਅਤੇ ਸੁਧਾਕਰ ਸਿੰਘ, ਲੜਕੀਆਂ ਅੰਡਰ-20 ਦੀ 200 ਮੀਟਰ ਦੌੜ ਵਿੱਚੋਂ ਰਵੀਨਾ, ਰੌਣਕਪ੍ਰੀਤ ਕੌਰ ਅਤੇ ਧ੍ਰਿਤੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

ਇਸੇ ਤਰ੍ਹਾਂ ਲੜਕੇ ਅੰਡਰ-23 ਦੀ 200 ਮੀਟਰ ਦੌੜ ਵਿੱਚੋਂ ਮੋਹਿਤ, ਹਰਮਨਜੀਤ ਸਿੰਘ ਅਤੇ ਜਸ਼ਨਦੀਪ ਸਿੰਘ, ਔਰਤਾਂ ਦੀ 200 ਮੀਟਰ ਦੌੜ ਵਿੱਚ ਮਹਿਕ ਸ਼ਰਮਾ, ਯਾਗਿਨੀ ਅਤੇ ਕੁਲਜੀਤ ਕੌਰ, ਲੜਕੇ ਅੰਡਰ-18 ਦੇ ਡਿਸਕਸ ਥਰੋਅ ਵਿੱਚ ਸਾਹਿਬਪ੍ਰੀਤ ਸਿੰਘ, ਹਰਮਨਸਿੰਘ ਬਾਠ ਅਤੇ ਰਿਤੀਸ਼ ਸ਼ਰਮਾ, ਲੜਕੇ ਅੰਡਰ-20 ਦੇ ਡਿਸਕਸ ਥਰੋਅ ਵਿੱਚੋਂ ਕੁਲਰਾਜ ਸਹੋਤਾ, ਗੁਰਫਤਿਹ ਸਿੰਘ ਅਤੇ ਵੰਸ਼ਦੀਪ ਸਿੰਘ, ਲੜਕੇ ਅੰਡਰ-20 ਦੀ 400 ਮੀਟਰ ਦੌੜ ਵਿੱਚੋਂ ਬਰਿੰਦਰ ਸਿੰਘ, ਰਣਵੀਰ ਸਿੰਘ ਬੱਸੀ ਅਤੇ ਗੁਰਮੀਤ ਸਿੰਘ, ਲੜਕੇ ਅੰਡਰ-16 ਦੀ ਉੱਚੀ ਛਾਲ ਵਿੱਚੋਂ ਦੇਵ ਵਸ਼ਿਸ਼ਟ, ਦੇਵ ਯਾਦਵ ਅਤੇ ਅਨੀਕੇਤ, ਲੜਕੀਆਂ ਵਿੱਚੋਂ ਹੀਨਾ, ਖੁਸ਼ਬੂ ਅਤੇ ਤਰਨਜੀਤ ਕੌਰ, ਲੜਕੇ ਅੰਡਰ-18 ਉੱਚੀ ਛਾਲ ਵਿੱਚ ਰਾਮਦਿਆਲ ਸਿੰਘ, ਹਰਮਨਜੋਤ ਸਿੰਘ ਅਤੇ ਅਕਾਸ਼ਦੀਪ ਸਿੰਘ, ਲੜਕੀਆਂ ਵਿੱਚੋਂ ਜਸ਼ਨਦੀਪ ਕੌਰ, ਸੁਦੀਪਤੀ ਸ਼ਰਮਾ ਅਤੇ ਸੁਨੀਤਾ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦ੍ਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂ, ਕੋਚ/ਅਧਿਕਾਰੀਆਂ ’ਚ ਸੰਜੀਵ ਸ਼ਰਮਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੌਦਾਗਰ ਸਿੰਘ, ਚਮਕੌਰ ਸਿੰਘ, ਸਰਪੰਚ ਭੁਪਿੰਦਰਜੀਤ ਸਿੰਘ ਭੋਲਾ, ਨਰੇਸ਼ ਚੈਟਲੀ ਅਤੇ ਜਰਨੈਲ ਸਿੰਘ ਹੈਬੋਵਾਲ ਹਾਜ਼ਰ ਸਨ।

Advertisement
×