ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਗਸਤ
ਭਾਰਤੀਆ ਕਲਾਕਾਰ ਸੰਘ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਵਿੱਚ ਪੇਂਟਰਾਂ, ਕੰਧਾਂ ਦੇ ਲਿਖਣ ਵਾਲਿਆਂ ਆਦਿ ਨੂੰ ਵੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮੰਗ ਪੱਤਰ ਏਡੀਸੀ ਲੁਧਿਆਣਾ ਗੌਤਮ ਜੈਨ ਨੂੰ ਸੌਂਪਿਆ ਗਿਆ। ਸੰਘ ਦੇ ਨੈਸ਼ਨਲ ਕੋਆਰਡੀਨੇਟਰ ਅੰਕੁਰ ਪੇਂਟਰ ਨੇ ਕਿਹਾ ਕਿ ਇਸ ਯੋਜਨਾ ਵਿੱਚ ਵੱਖ-ਵੱਖ 18 ਤਰ੍ਹਾਂ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਪਰ ਪੇਂਟਰਾਂ ਅਤੇ ਕੰਧਾਂ ਤੇ ਲਿਖਤਾਂ ਲਿਖਣ ਵਾਲਿਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਭੇਜੇ ਇਸ ਮੰਗ ਪੱਤਰ ਵਿੱਚ ਇਸ ਯੋਜਨਾ ਲਈ ਪੇਂਟਰਾਂ ਅਤੇ ਕੰਧਾਂ ’ਤੇ ਲਿਖਤਾ ਲਿਖਣ ਵਾਲਿਆਂ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ।