ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਆਰੀਆ ਕਾਲਜ ਲੁਧਿਆਣਾ ਵਿੱਚ ਟੀਆਈਈ ਚੰਡੀਗੜ੍ਹ ਦੇ ਸਹਿਯੋਗ ਨਾਲ ‘ਫਿਊਚਰ ਬਿਜ਼ਨਸ ਸ਼ਾਰਕ ਮੁਕਾਬਲੇ’ ਦਾ ਆਯੋਜਨ ਕੀਤਾ ਗਿਆ। ਇਸ ਟੈਸਟ ਵਿੱਚ ਵੱਖ ਵੱਖ ਵਿਸ਼ਿਆਂ ਦੀ ਪੜ੍ਹਾਈ ਕਰਦੇ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਕੇਸ ਸਟੱਡੀਜ਼ ਅਤੇ ਸਵਾਲਾਂ ਤੇ ਆਧਾਰਿਤ ਸੀ, ਜੋ ਆਲੋਚਨਾਤਮਕ ਦ੍ਰਿਸ਼ਟੀਕੋਣ, ਕਾਰੋਬਾਰੀ ਯੋਗਤਾ ਅਤੇ ਕਾਰਪੋਰੇਟ ਜਾਗਰੂਕਤਾ ’ਤੇ ਆਧਾਰਿਤ ਸੀ। ਟੀਆਈਈ ਚੰਡੀਗੜ੍ਹ ਤੋਂ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਰਾਹੁਲ ਪਾਲ ਨੇ ਪ੍ਰੀਖਿਆ ਦੇ ਵੱਖ ਵੱਖ ਪੜਾਵਾਂ ਅਤੇ ਕਾਰਜਪ੍ਰਣਾਲੀ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਜਿੰਦਗੀ ਦੇ ਨਵੇਂ ਪੜਾਅ ਲਈ ਫੰਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣੂ ਕਰਵਾਇਆ। ਪ੍ਰਸ਼ਨੋਤਰੀ ਨਾਲ ਮੁਕਾਬਲਾ ਸਮਾਪਤ ਹੋਇਆ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ। ਕਾਲਜ ਕਮੇਟੀ ਦੇ ਸਕੱਤਰ ਡਾ. ਐਸਐਮ ਸ਼ਰਮਾ ਨੇ ਅਜਿਹੇ ਖੋਜ ਭਰਪੂਰ ਸਮਾਗਮ ਕਰਵਾਉਣ ਲਈ ਕਰੀਅਰ ਕਾਉਂਸÇਲੰਗ ਅਤੇ ਪਲੇਸਮੈਂਟ ਸੈੱਲ ਦੀ ਸ਼ਲਾਘਾ ਕੀਤੀ। ਪ੍ਰਿੰ. ਡਾ. ਸੁਕਸ਼ਮ ਆਹਲੂਵਾਲੀਆ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਵਿਦਿਆਰਥੀਆਂ ਨੂੰ ਆਪਣੇ ਫੈਸਲੇ ਲੈਣ ਦੇ ਹੁਨਰ ਨੂੰ ਨਿਖਾਰਨ ਲਈ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਡਾ. ਰਮਾ ਬਾਂਸਲ ਦੀ ਸ਼ਲਾਘਾ ਕੀਤੀ।