ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਮੁਲਜ਼ਮ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਰਾਜਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਗਣਪਤੀ ਕਲੋਨੀ ਨੇੜੇ ਸਿਗਮਾ ਨਰਸਿੰਗ ਕਾਲਜ ਮੌਜੂਦ ਸੀ। ਇਸ ਦੌਰਾਨ ਸੋਨੂੰ ਵਾਸੀ ਅਬਾਦ ਛੋਟੇ ਲਾਲ ਟੀ ਸਟਾਲ ਸਾਹਮਣੇ ਆਸ਼ਾ ਕੰਡਾ ਜਸਪਾਲ ਬਾਂਗਰ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਪਿਸਤੌਲ 315 ਬੋਰ ਦੇਸੀ ਅਤੇ 2 ਕਾਰਤੂਸ ਬਰਾਮਦ ਹੋਏ।