ਨਾਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਸਣੇ ਕਾਬੂ
ਕੂੰਮਕਲਾਂ ਪੁਲੀਸ ਨੇ ਨਾਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮੰਗੀ ਵਾਸੀ ਚੌਂਤਾ ਵਜੋਂ ਹੋਈ ਹੈ। ਥਾਣਾ ਕੂੰਮਕਲਾਂ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵਲੋਂ ਗਸ਼ਤ...
Advertisement
ਕੂੰਮਕਲਾਂ ਪੁਲੀਸ ਨੇ ਨਾਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮੰਗੀ ਵਾਸੀ ਚੌਂਤਾ ਵਜੋਂ ਹੋਈ ਹੈ। ਥਾਣਾ ਕੂੰਮਕਲਾਂ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਗੁਰਮੀਤ ਸਿੰਘ ਮੰਗੀ ਜੋ ਕਿ ਬਾਹਰਲੇ ਸੂਬੇ ਤੋਂ ਸਸਤੀ ਸ਼ਰਾਬ ਲਿਆ ਕੇ ਇੱਥੇ ਮਹਿੰਗੇ ਭਾਅ ’ਤੇ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਉਸਦੇੇ ਘਰ ਨਾਜਾਇਜ਼ ਸ਼ਰਾਬ ਪਈ ਹੈ। ਪੁਲੀਸ ਨੇ ਤੁਰੰਤ ਛਾਪਾ ਮਾਰ ਕੇ ਗੁਰਮੀਤ ਸਿੰਘ ਮੰਗੀ ਦੇ ਘਰੋਂ ਸ਼ਰਾਬ ਦੀਆਂ 27 ਬੋਤਲਾਂ ਬਰਾਮਦ ਕੀਤੀਆਂ। ਉਸ ਖਿਲਾਫ਼ ਆਬਕਾਰੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।
Advertisement
Advertisement
×

