ਬੱਚਿਆਂ ਨੂੰ ਅਗਵਾ ਕਰ ਕੇ ਭੀਖ ਮੰਗਵਾਉਣ ਵਾਲਾ ਗ੍ਰਿਫ਼ਤਾਰ

ਮੁਲਜ਼ਮ ਦੇ ਕਬਜ਼ੇ ਵਿੱਚੋਂ ਬਰਾਮਦ ਕੀਤੇ ਬੱਚੇ ਮਾਪਿਆਂ ਨੂੰ ਸੌਂਪਦੇ ਹੋਏ ਲੁਧਿਆਣਾ ਦੇ ਜੁਆਇੰਟ ਪੁਲੀਸ

ਬੱਚਿਆਂ ਨੂੰ ਅਗਵਾ ਕਰ ਕੇ ਭੀਖ ਮੰਗਵਾਉਣ ਵਾਲਾ ਗ੍ਰਿਫ਼ਤਾਰ

ਕਮਿਸ਼ਨਰ ਰੂਰਲ ਕੰਵਰਦੀਪ ਕੌਰ ਤੇ ਹੋਰ। -ਫੋਟੋ: ਹਿਮਾਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 26 ਅਕਤੂਬਰ
ਗਲੀ ਮੁਹੱਲਿਆਂ ’ਚ ਖੇਡ ਰਹੇ ਛੋਟੇ ਬੱਚਿਆਂ ਨੂੰ ਪਟਾਕਿਆਂ ਦਾ ਲਾਲਚ ਦੇ ਕੇ ਅਗਵਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਜਮਾਲਪੁਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬੱਚਿਆਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਤੋਂ ਭੀਖ ਮਗਵਾਉਂਦਾ ਸੀ ਅਤੇ ਖਾਲੀ ਬੋਰੇ ਦੇ ਕੇ ਕਬਾੜ ਚੁੱਕਣ ਲਈ ਭੇਜਦਾ ਸੀ। ਜੋ ਬੱਚਾ ਮੁਲਜ਼ਮ ਦੇ ਕਹਿਣ ’ਤੇ ਕੰਮ ਨਹੀਂ ਕਰਦਾ ਸੀ, ਉਸ ਬੱਚੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਪੁਲੀਸ ਨੇ ਉਤਰ ਪ੍ਰਦੇਸ਼ ਦੇ ਜੋਨਪੁਰ ਵਾਸੀ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮੁਲਜ਼ਮ ਦੇ ਕਬਜ਼ੇ ’ਚੋਂ 2 ਬੱਚੇ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਕੰਵਰਦੀਪ ਕੌਰ ਨੇ ਦੱਸਿਆ ਕਿ 12 ਅਕਤੂਬਰ ਨੂੰ ਭਾਮੀਆ ਖੁਰਦ ਦੀ ਮਹਾਂਵੀਰ ਕਲੋਨੀ ’ਚ ਸਥਿਤ ਪ੍ਰਭੂ ਨਗਰ ਦਾ ਰਹਿਣ ਵਾਲਾ ਸੋਨੂੰ ਥਾਣਾ ਜਮਾਲਪੁਰ ਦੀ ਪੁਲੀਸ ਕੋਲ ਪੁੱਜਿਆ ਸੀ। ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇੱਕ ਫੈਕਟਰੀ ’ਚ ਕੰਮ ਕਰਦਾ ਹੈ, ਜਦੋਂ ਕਿ ਉਸ ਦੀ ਪਤਨੀ ਤੇ ਚਾਰ ਸਾਲ ਦਾ ਲੜਕਾ ਮੁਨੀਸ਼ ਕੁਮਾਰ ਉਸ ਨਾਲ ਰਹਿੰਦੇ ਹਨ। 11 ਅਕਤੂਬਰ ਨੂੰ ਉਹ ਆਪਣੇ ਕੰਮ ’ਤੇ ਚਲਾ ਗਿਆ, ਜਦੋਂ ਕਿ ਪਿੱਛੇ ਪਤਨੀ ਤੇ ਚਾਰ ਸਾਲਾ ਲੜਕਾ ਘਰ ’ਚ ਸਨ। ਲੜਕਾ ਰੋਜ਼ਾਨਾ ਦੀ ਤਰ੍ਹਾ ਗਲੀ ’ਚ ਖੇਡਣ ਲਈ ਚਲਾ ਗਿਆ। ਮੁਲਜ਼ਮ ਮੁਨੀਸ਼ ਨੂੰ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਜਦੋਂ ਬੱਚਾ ਨਹੀਂ ਮਿਲਿਆ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਨੇ ਜਾਂਚ ਪੜਤਾਲ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪਟਾਕੇ ਦਵਾਉਣ ਤੇ ਚਲਾਉਣ ਦੇ ਬਹਾਨੇ ਬੱਚਿਆਂ ਨੂੰ ਅਗਵਾ ਕਰਨ ਮਗਰੋਂ ਮੁਲਜ਼ਮ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਜਾਂਦਾ ਸੀ। ਉਨ੍ਹਾਂ ਦੇ ਮੂੰਹੋਂ ਖੁਦ ਨੂੰ ਪਾਪਾ ਕਹਿਲਾ ਕੇ ਉਹ ਸਭ ਨੂੰ ਗੁਮਰਾਹ ਕਰਦਾ ਸੀ। ਉਸ ਤੋਂ ਬਾਅਦ ਮੁਲਜ਼ਮ ਬੱਚਿਆਂ ਨੂੰ ਵੱਖੋ ਵੱਖ ਚੌਕ ’ਚ ਛੱਡ ਦਿੰਦਾ ਸੀ ਤੇ ਉਹ ਭੀਖ ਮੰਗ ਕੇ ਪੈਸੇ ਇਕੱਠੇ ਕਰਦੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਪਲਾਸਟਿਕ ਦੇ ਖਾਲੀ ਬੋਰੇ ਦੇ ਕੇ ਕਬਾੜ ਚੁੱਕਣ ਲਈ ਵੀ ਭੇਜਿਆ ਜਾਂਦਾ ਸੀ। ਜਿਹੜਾ ਬੱਚਾ ਕੰਮ ਕਰਨ ਤੋਂ ਮਨ੍ਹਾ ਕਰਦਾ ਸੀ, ਉਨ੍ਹਾਂ ਨੂੰ ਕੁੱਟਮਾਰ ਕਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।

ਮੁਲਜ਼ਮ ਦੀ ਹਿਰਾਸਤ ’ਚੋਂ ਤਿੰਨ ਬੱਚੇ ਭੱਜੇ

ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਇੱਕ ਜਾਂ ਦੋ ਨਹੀਂ ਬਲਕਿ ਫੋਕਲ ਪੁਆਇੰਟ ਇਲਾਕੇ ’ਚੋਂ ਪੰਜ ਅਗਵਾ ਬੱਚੇ ਅਗਵਾ ਕੀਤੇ ਸਨ, ਜਿਨ੍ਹਾਂ ਵਿੱਚੋਂ ਤਿੰਨ ਬੱਚੇ ਭੱਜ ਗਏ। ਅਗਵਾ ਬੱਚਿਆਂ ਦੀ ਉਮਰ 4 ਤੋਂ 8 ਸਾਲ ਦੇ ਵਿਚਕਾਰ ਹੁੰਦੀ ਸੀ। ਹੁਣ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛਗਿਛ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All