ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਜੇਸਪੀ (ਸਿਟੀ) ਨਰਿੰਦਰ ਭਾਰਗਵ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 27 ਮਈ

ਰਾਹਗੀਰਾਂ ਤੋਂ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਦੂਸਰਾ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਮੁਲਜ਼ਮ ਰਾਹਗੀਰ ਤੋਂ ਲੁੱਟ ਕਰਕੇ ਫ਼ਰਾਰ ਹੋ ਰਹੇ ਸਨ ਤਾਂ ਪੁਲੀਸ ਨੇ ਮੁਲਜ਼ਮਾਂ ਨੂੰ ਧੂਰੀ ਲਾਈਨ ਦੇ ਕੋਲ ਘੇਰ ਲਿਆ। ਇਸ ਦੌਰਾਨ ਮੁਲਜ਼ਮ ਪਿੱਛੇ ਮੁੜਨ ਲੱਗੇ ਤਾਂ ਡਿੱਗ ਗਏ। ਇਨ੍ਹਾਂ ਵਿੱਚੋਂ ਇੱਕ ਫ਼ਰਾਰ ਹੋ ਗਿਆ ਤੇ ਦੂਸਰਾ ਪੁਲੀਸ ਨੇ ਕਾਬੂ ਕਰ ਲਿਆ। ਇਸ ਦੇ ਆਧਾਰ ’ਤੇ ਪੁਲੀਸ ਨੇ ਚੋਰੀ ਦੇ ਮੋਬਾਈਲ ਖ਼ਰੀਦਣ ਵਾਲੇ ਨੂੰ ਵੀ ਕਾਬੂ ਕਰ ਲਿਆ।

ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ 39 ਮੋਬਾਈਲ ਫੋਨ ਬਰਾਮਦ ਕੀਤੇ। ਮੁਲਜ਼ਮ ਦੀ ਪਛਾਣ ਮੁਹੱਲਾ ਕੋਟ ਮੰਗਲ ਵਾਸੀ ਪ੍ਰਦੀਪ ਕੁਮਾਰ ਵਜੋਂ ਹੋਈ ਹੈ। ਉਹ ਚੋਰੀ ਦੇ ਮੋਬਾਈਲ ਫੋਨ ਦੁਕਾਨਦਾਰ ਪ੍ਰਿੰਸ ਮੋਬਾਈਲ ਸਟੋਰ ਦੇ ਮਾਲਕ ਪ੍ਰਿੰਸ ਨੂੰ ਵੇਚਦਾ ਸੀ। ਪੁਲੀਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿਛ ਕਰ ਫ਼ਰਾਰ ਚੱਲ ਰਹੇ ਮੁਲਜ਼ਮ ਸ਼ਿਮਲਾਪੁਰੀ ਵਾਸੀ ਕਾਲੂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਵ ਨਿਯੁਕਤ ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਿਮਲਾਪੁਰੀ ਦੇ ਮੁਹੱਲਾ ਪ੍ਰੀਤ ਨਗਰ ਵਾਸੀ ਗੁਰਪ੍ਰੀਤ ਵੀਰਵਾਰ ਨੂੰ ਕਿਸੇ ਕੰਮ ਤੋਂ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਮੁਲਜ਼ਮ ਪ੍ਰਦੀਪ ਕੁਮਾਰ ਤੇ ਕਾਲੂ ਨੇ ਉਸ ਤੋਂ ਮੋਬਾਈਲ ਫੋਨ ਖੋਹ ਲਿਆ। ਗੁਰਪ੍ਰੀਤ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਧੂਰੀ ਲਾਈਨ ਕੋਲ ਨਾਕਾਬੰਦੀ ਕਰ ਦਿੱਤੀ। ਇਸੇ ਦੌਰਾਨ ਮੁਲਜ਼ਮ ਉਥੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਿਕਲਣ ਲੱਗੇ ਤਾਂ ਉਨ੍ਹਾਂ ਨੂੰ ਘੇਰ ਲਿਆ। ਖੁਦ ਨੂੰ ਘਿਰਦਾ ਦੇਖ ਮੁਲਜ਼ਮਾਂ ਨੇ ਮੋਟਰਸਾਈਕਲ ਘੁਮਾਇਆ ਤਾਂ ਉਹ ਡਿੱਗ ਗਏ। ਇਸ ਦੌਰਾਨ ਕਾਲੂ ਤਾਂ ਫ਼ਰਾਰ ਹੋ ਗਿਆ, ਜਦੋਂਕਿ ਦੂਸਰੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਚੋਰੀ ਦਾ ਸਾਮਾਨ ਪ੍ਰਿੰਸ ਮੋਬਾਈਲ ਸਟੋਰ ਦੇ ਮਾਲਕ ਪ੍ਰਿੰਸ ਨੂੰ ਵੇਚਦਾ ਸੀ। ਪੁਲੀਸ ਨੇ ਮੁਲਜ਼ਮ ਨੂੰ ਨਾਲ ਲੈ ਕੇ ਪ੍ਰਿੰਸ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਅਤੇ ਉਥੋਂ ਚੋਰੀ ਦੇ ਵੱਖ-ਵੱਖ ਕੰਪਨੀਆਂ ਦੇ 39 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਪੁੱਛਗਿਛ ਕਰ ਫ਼ਰਾਰ ਚੱਲ ਰਹੇ ਮੁਲਜ਼ਮ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਜਲਦੀ ਹੀ ਫ਼ਰਾਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ) : ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੋ ਜਣਿਆਂ ਤੋਂ ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਥਾਣੇਦਾਰ ਜਗਦੀਸ਼ ਰਾਏ ਨੇ ਦੱਸਿਆ ਕਿ ਸਾਹਨੇਵਾਲ ਚੌਂਕ ਨੇੜੇ ਪੁਲੀਸ ਨੇ ਸ਼ੱਕ ਪੈਣ ’ਤੇ ਸਾਹਿਲ ਕੁਮਾਰ ਵਾਸੀ ਪੁਰਾਣਾ ਬਾਜ਼ਾਰ ਸਾਹਨੇਵਾਲ ਅਤੇ ਲਖਵਿੰਦਰ ਸਿੰਘ ਵਾਸੀ ਬਿਲਗਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਵੱਖ ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ ਬਰਾਮਦ ਹੋਏ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਥਿਆਰਾਂ ਦੇ ਮਾਮਲੇ ਵਿੱਚ ਪੰਜ ਹੋਰ ਗ੍ਰਿਫ਼ਤਾਰੀਆਂ, ਦੋ ਫ਼ਰਾਰ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸੀਆਈਏ ਸਟਾਫ਼ ਵੱਲੋਂ ਬੀਤੇ ਦਿਨੀਂ ਦੇਸੀ ਪਿਸਤੌਲ 315 ਬੋਰ ਤੇ ਤਿੰਨ ਜਿੰਦਾ ਕਾਰਤੂਸ ਸਮੇਤ ਹਿਰਾਸਤ ਵਿੱਚ ਲਏ ਦੋ ਲੁਟੇਰਿਆਂ ਨੇ ਕਈ ਹੋਰ ਖੁਲਾਸੇ ਕੀਤੇ ਹਨ, ਜਿਸ ਮਗਰੋਂ ਪੁਲੀਸ ਨੇ ਗਰੋਹ ਦੇ ਪੰਜ ਹੋਰ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਦੋ ਫ਼ਰਾਰ ਹੋ ਗਏ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਅਨਿਲ ਭਨੋਟ ਅਤੇ ਥਾਣਾ ਸੀਅਈਏ ਦੇ ਇੰਚਾਰਜ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਬੀਤੇ ਵੀਰਵਾਰ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਪਿੰਡ ਕਲਿਆਣ (ਸੰਦੌੜ) ਮਾਲੇਰਕੋਟਲਾ ਅਤੇ ਉਸਦੇ ਸਾਥੀ ਹਰਦੀਪ ਸਿੰਘ ਉਰਫ ਨਿੱਕਾ ਵਾਸੀ ਗਲੀ ਨੰਬਰ-1 ਪਿੰਕ ਕਲੋਨੀ ਬਰਨਾਲਾ ਚੌਂਕ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਕੋਲੋਂ ਬਰਾਮਦ ਦੇਸੀ ਕੱਟਾ ਅਤੇ ਕਾਰਤੂਸ ਉਨ੍ਹਾਂ ਦੇ ਸਾਥੀ ਗਗਨਦੀਪ ਸਿੰਘ ਉਰਫ ਗਗਨ, ਨੀਰਜ ਕੁਮਾਰ ਸੈਂਡੀ ਨੇ ਮੁਜ਼ੱਫਰਨਗਰ (ਯੂਪੀ) ਤੋਂ 18000 ਰੁਪਏ ਵਿੱਚ ਸਮੇਤ ਛੇ ਕਾਰਤੂਸ ਖ਼ਰੀਦ ਕੇ ਲਿਆਂਦੇ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਲਵੀ, ਨਿੱਕਾ, ਲਵਪ੍ਰੀਤ ਲੱਬੀ ਵਾਸੀ ਮੰਦਰ ਕਲਾਂ ਧਰਮਕੋਟ (ਮੋਗਾ), ਕਿੰਦੀ ਵਾਸੀ ਕਲਿਆਣ, ਬਿੱਲਾ ਜੰਡ ਆਦਿ ਨੇ ਰਲ ਕੇ ਗੁਰਦੁਆਰਾ ਆਲਮਗੀਰ ਕੋਲੋਂ ਬੀਤੀ ਅੱਠ ਅਪਰੈਲ ਨੂੰ ਮਹਿੰਦਰਾ ਲੋਗਨ ਨੰਬਰ ਪੀ.ਬੀ.19 ਡੀ. 0040 ਕਾਰ ਖੋਹੀ ਸੀ। ਇਸ ਦੌਰਾਨ ਉਨ੍ਹਾਂ ਨੇ ਸਾਟਿਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਤਲਵੰਡੀ ਰੋਡ ਰਾਏਕੋਟ ਦੇ ਮੈਨੇਜਰ ’ਤੇ ਗੋਲੀ ਚਲਾਈ ਸੀ ਅਤੇ ਰਾਡਾਂ ਨਾਲ ਹਮਲਾ ਕਰਕੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਰੌਲਾ ਪੈਣ ਕਾਰਨ ਅਸਫਲ ਹੋ ਗਈ। ਮੁਲਜ਼ਮਾਂ ਨੇ ਖੋਹੀ ਕਾਰ ਨਾਭਾ (ਪਟਿਆਲਾ) ਦੇ ਇੱਕ ਕਬਾੜੀਏ ਨੂੰ ਵੇਚ ਦਿੱਤੀ। ਉਹ ਵੀ ਪੁਲੀਸ ਨੇ ਬਰਾਮਦ ਕਰ ਲਈ ਹੈ। ਪੁਲੀਸ ਨੇ ਗਗਨ, ਨੀਰਜ, ਜਸਵਿੰਦਰ, ਹਰਪ੍ਰੀਤ ਵਾਸੀ ਧੂਰੀ, ਸੁਖਵਿੰਦਰ ਵਾਸੀ ਬੜੀ ਸੰਗਰੂਰ, ਸੂਰੀਆ ਪ੍ਰਕਾਸ਼ ਮੋਹਨਪੁਰ ਬਰੇਲੀ ਯੂਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਿ ਕਿ ਜਸਵਿੰਦਰ ਨਿਕੜੀ ਵਾਸੀ ਕਲਿਆਣ ਸੰਦੌੜ ਅਤੇ ਜੱਸਾ ਕੋਟਮਾਨ ਫ਼ਰਾਰ ਹੋ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All