DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Armed Robbery: ਲੁਟੇਰਿਆਂ ਨੇ ਸਰਾਫ਼ ਦੀ ਦੁਕਾਨ ਲੁੱਟੀ

ਇੱਥੇ ਕੱਚਾ ਮਲਕ ਰੋਡ ’ਤੇ ਸਥਿਤ ਇੱਕ ਸਰਾਫ਼ ਦੀ ਦੁਕਾਨ ’ਤੇ ਕੱਲ੍ਹ ਦੇਰ ਸ਼ਾਮ ਪੁੱਜੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਕੱਚਾ ਮਲਕ ਰੋਡ ਤੇ ਸਥਿਤ ‘ਫੈਂਸੀ ਕੰਡਾ ਜਿਊਲਰਜ਼’...

  • fb
  • twitter
  • whatsapp
  • whatsapp
Advertisement

ਇੱਥੇ ਕੱਚਾ ਮਲਕ ਰੋਡ ’ਤੇ ਸਥਿਤ ਇੱਕ ਸਰਾਫ਼ ਦੀ ਦੁਕਾਨ ’ਤੇ ਕੱਲ੍ਹ ਦੇਰ ਸ਼ਾਮ ਪੁੱਜੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਕੱਚਾ ਮਲਕ ਰੋਡ ਤੇ ਸਥਿਤ ‘ਫੈਂਸੀ ਕੰਡਾ ਜਿਊਲਰਜ਼’ ਦੁਕਾਨ ਦਾ ਮਾਲਕ ਅਸ਼ੋਕ ਕੁਮਾਰ ਗਾਹਕ ਨੂੰ ਗਹਿਣੇ ਦਿਖਾ ਰਿਹਾ ਸੀ। ਤਿੰਨਾਂ ਵਿੱਚੋਂ ਇੱਕ ਲੁਟੇਰੇ ਕੋਲ ਕਿਰਪਾਨ ਅਤੇ ਦੂਜੇ ਦੋਵਾਂ ਕੋਲ ਪਿਸਤੌਲ ਸਨ। ਉਨ੍ਹਾਂ ਦੁਕਾਨ ’ਚ ਵੜ ਕੇ ਗਾਹਕ ਦੇ ਹੱਥ ’ਤੇ ਪੁੱਠੀ ਕਿਰਪਾਨ ਦਾ ਵਾਰ ਕੀਤਾ। ਉਹ ਅਸ਼ੋਕ ਕੁਮਾਰ ’ਤੇ ਹਮਲਾ ਕਰਦੇ ਹੋਏ ਕਾਊਂਟਰ ਦੇ ਅੰਦਰਲੇ ਪਾਸੇ ਦਾਖ਼ਲ ਹੋ ਗਏ। ਗੱਲੇ ਦੀ ਫਰੋਲਾ-ਫਰਾਲੀ ਕੀਤੀ ਅਤੇ ਅਸ਼ੋਕ ਦੀ ਜੇਬ ’ਚੋਂ ਸੋਨੇ ਅਤੇ ਚਾਂਦੀ ਦੀਆਂ ਕੁਝ ਚੇਨਾਂ ਕੱਢ ਲਈਆਂ। ਫਿਰ ਉਹ ਤਿਜੌਰੀ ਵਾਲੇ ਕਮਰੇ ਵਿੱਚੋਂ ਗਹਿਣੇ ਚੁੱਕ ਕੇ ਲੈ ਗਏ। ਉਹ ਜਾਂਦੇ ਹੋਏ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਗਏ ਅਤੇ ਖ਼ੁਦ ਫ਼ਰਾਰ ਹੋ ਗਏ।

ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੀ ਪੁਲੀਸ ਪੁੱਜੀ ਅਤੇ ਦੁਕਾਨ ’ਚ ਬੰਦ ਅਸ਼ੋਕ ਕੁਮਾਰ ਅਤੇ ਗਾਹਕ ਨੂੰ ਬਾਹਰ ਕੱਢ ਕੇ ਪੜਤਾਲ ਆਰੰਭ ਦਿੱਤੀ। ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ। ਲੁਟੇਰੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

Advertisement

Advertisement
Advertisement
×