DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਨਾਲਾ-ਮੁੱਲਾਂਪੁਰ ਰੇਲਵੇ ਪ੍ਰਾਜੈਕਟ ਲਈ ਮਨਜ਼ੂਰੀ ਮੰਗੀ

ਲੋਕ ਸਭਾ ਮੈਂਬਰ ਅਮਰ ਸਿੰਘ ਵੱਲੋਂ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਸੌਂਪਦੇ ਹੋਏ ਲੋਕ ਸਭਾ ਮੈਂਬਰ ਅਮਰ ਸਿੰਘ ।
Advertisement

ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਕੇ ਰਾਏਕੋਟ ਦੇ ਇਤਿਹਾਸਕ ਮਹੱਤਵ ਦਾ ਹਵਾਲਾ ਦੇ ਕੇ ਬਰਨਾਲਾ ਅਤੇ ਮੁੱਲਾਂਪੁਰ ਬਰਾਸਤਾ ਰਾਏਕੋਟ ਰੇਲਵੇ ਲਿੰਕ ਪ੍ਰਾਜੈਕਟ ਮਨਜ਼ੂਰ ਕਰਨ ਲਈ ਬੇਨਤੀ ਕੀਤੀ ਹੈ। ਡਾ. ਸਿੰਘ ਨੇ ਮੰਤਰੀ ਵੈਸ਼ਨਵ ਨੂੰ ਦੱਸਿਆ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੋ ਵੱਡੀਆਂ ਰੇਲ ਲਾਈਨਾਂ ਦੇ ਵਿਚਕਾਰ ਹੋਣ ਦੇ ਬਾਵਜੂਦ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਰਾਏਕੋਟ ਰੇਲ ਲਿੰਕ ਤੋਂ ਵਾਂਝਾ ਹੈ।

ਉਨ੍ਹਾਂ ਕਿਹਾ ਕਿ ਰਾਏਕੋਟ ਦੇ ਆਰਥਿਕ ਵਿਕਾਸ ਅਤੇ ਸਥਾਨਕ ਉਦਯੋਗਾਂ ਦੀ ਸਥਾਪਨਾ ’ਤੇ ਇਸ ਬੇਰੁਖ਼ੀ ਦਾ ਬੇਹੱਦ ਮਾੜਾ ਪ੍ਰਭਾਵ ਪਿਆ ਹੈ। ਡਾ. ਅਮਰ ਸਿੰਘ ਨੇ ਰੇਲਵੇ ਮੰਤਰੀ ਨੂੰ ਇਹ ਵੀ ਦੱਸਿਆ ਕਿ 2019 ਤੋਂ ਲਗਾਤਾਰ ਮੰਗ ਨੂੰ ਉਠਾਉਣ ਕਾਰਨ, ਰੇਲਵੇ ਬੋਰਡ ਨੇ 2022 ਵਿੱਚ ਰਾਏਕੋਟ ਰੇਲਵੇ ਲਾਈਨ ਪ੍ਰਾਜੈਕਟ ਲਈ ਇੱਕ ਸਰਵੇਖਣ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਇਹ ਸਰਵੇਖਣ ਹੁਣ ਪੂਰਾ ਹੋ ਗਿਆ ਹੈ। ਡਾ. ਅਮਰ ਸਿੰਘ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਕਿਹਾ ਕਿ ਸਰਵੇਖਣ ਪੂਰਾ ਹੋਣ ਦੇ ਬਾਵਜੂਦ ਹਾਲੇ ਤੱਕ ਰੇਲਵੇ ਰੇਲ ਲਾਈਨਾਂ ਵਿਛਾਉਣ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਰੇਲ ਮੰਤਰੀ ਨੇ ਡਾ. ਅਮਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਤਰਾਲਾ ਜਲਦੀ ਹੀ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰੇਗਾ।

Advertisement

Advertisement
Advertisement
×