DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

47 Anganwadi Helpers ਨੂੰ ਨਿਯੁਕਤੀ ਪੱਤਰ ਦਿੱਤੇ

ਵਿਧਾਨ ਸਭਾ ਹਲਕਾ ਰਾਏਕੋਟ ਦੇ ਤਿੰਨ ਬਲਾਕ ਰਾਏਕੋਟ, ਸੁਧਾਰ ਅਤੇ ਪੱਖੋਵਾਲ ਨਾਲ ਸਬੰਧ ਰੱਖਦੇ ਆਂਗਣਵਾੜੀ ਹੈੱਲਪਰਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨਿਯੁਕਤੀ ਪੱਤਰਾਂ ਦੀ ਵੰਡ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਕੀਤੀ ਗਈ। ਇਸ ਮੌਕੇ ਤਿੰਨਾਂ ਬਲਾਕਾਂ ਦੇ ਲਗਪਗ 47...

  • fb
  • twitter
  • whatsapp
  • whatsapp
featured-img featured-img
ਨਿਯੁਕਤੀ ਪੱਤਰ ਦਿੰਦੇ ਹੋਏ ਵਿਧਾਇਕ ਹਾਕਮ ਸਿੰਘ ਠੇਕੇਦਾਰ।
Advertisement

ਵਿਧਾਨ ਸਭਾ ਹਲਕਾ ਰਾਏਕੋਟ ਦੇ ਤਿੰਨ ਬਲਾਕ ਰਾਏਕੋਟ, ਸੁਧਾਰ ਅਤੇ ਪੱਖੋਵਾਲ ਨਾਲ ਸਬੰਧ ਰੱਖਦੇ ਆਂਗਣਵਾੜੀ ਹੈੱਲਪਰਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨਿਯੁਕਤੀ ਪੱਤਰਾਂ ਦੀ ਵੰਡ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਕੀਤੀ ਗਈ। ਇਸ ਮੌਕੇ ਤਿੰਨਾਂ ਬਲਾਕਾਂ ਦੇ ਲਗਪਗ 47 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਮੇਂ ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ’ਚੋਂ ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਨਿਭਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਆਤਮ ਨਿਰਭਰ ਬਣਾਉਣ ਦੇ ਨੇਕ ਇਰਾਦੇ ਨਾਲ ਆਂਗਣਵਾੜੀ ਹੈਪਲਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਨਿਯੁਕਤ ਹੋਣ ਵਾਲੇ ਹੈਲਪਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾ। ਇਸ ਸੀ ਡੀ ਪੀ ਓ ਨਿਤਿਕਾ ਢੀਂਗਰਾ, ਗੁਰਪਿਆਰ ਸਿੰਘ, ਕਮਲ ਸੁਖਾਣਾ, ਸੁਪਰਵਾਈਜ਼ਰ ਨਵਦੀਪ ਕੌਰ, ਗੁਰਦੀਪ ਸਿੰਘ ਪੱਖੋਵਾਲ, ਚੇਅਰਮੈਨ ਰਾਜਦੀਪ ਸਿੰਘ ਆਂਡਲੂ, ਹਰਪ੍ਰੀਤ ਕੌਰ ਸੁਧਾਰ, ਜਸਪ੍ਰੀਤ ਕੌਰ ਤੁੱਗਲ, ਰਾਜਵੀਰ ਕੌਰ, ਅਮਨਦੀਪ ਕੌਰ ਹੇਰਾਂ ਅਤੇ ਮਨਦੀਪ ਕੌਰ ਰੱਤੋਵਾਲ ਆਦਿ ਹਾਜ਼ਰ ਸਨ।

Advertisement
Advertisement
×