Anti-Drug Drive: ਨਸ਼ਾ ਤਸਕਰਾਂ ਦੇ ਘਰ ਢਾਹੇ
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੀਆਂ ਦੋ ਥਾਵਾਂ ਨੂੰ ਡੀ ਐੱਸ ਪੀ ਵਿਨੋਦ ਕੁਮਾਰ ਦੀ ਅਗਵਾਈ ਹੇਠਾਂ ਢਾਹੁਣ ਦੀ...
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੀਆਂ ਦੋ ਥਾਵਾਂ ਨੂੰ ਡੀ ਐੱਸ ਪੀ ਵਿਨੋਦ ਕੁਮਾਰ ਦੀ ਅਗਵਾਈ ਹੇਠਾਂ ਢਾਹੁਣ ਦੀ ਕਾਰਵਾਈ ਕੀਤੀ ਗਈ। ਪੁਲੀਸ ਅਨੁਸਾਰ ਪਹਿਲੀ ਕਾਰਵਾਈ ਤਹਿਤ ਖੰਨਾ ਦੇ ਮੀਟ ਮਾਰਕੀਟ ਖੇਤਰ ਵਿੱਚ ਰਹਿੰਦੇ ਸੁਮਿਤ ਔਜਲਾ ਦੇ ਘਰ ਵਿਰੁੱਧ ਕਾਰਵਾਈ ਹੋਈ, ਜਿਸ ਦਾ ਨਸ਼ਿਆਂ ਨਾਲ ਸਬੰਧਤ 6 ਐੱਨ ਡੀ ਪੀ ਐਸ ਮਾਮਲਿਆਂ ਦਾ ਅਪਰਾਧਿਕ ਰਿਕਾਰਡ ਦਰਜ ਹੈ ਅਤੇ ਇਹ ਕਾਰਵਾਈ ਨਗਰ ਕੌਂਸਲ ਖੰਨਾ ਦੇ ਅਧਿਕਾਰੀਆਂ ਰਾਹੀਂ ਨਿਯਮਾਂ ਅਨੁਸਾਰ ਕੀਤੀ ਗਈ। ਇਸੇ ਤਰ੍ਹਾਂ ਦੂਜੀ ਕਾਰਵਾਈ ਪਿੰਡ ਅਲੌੜ ਵਿੱਚ ਸਥਿਤ ਪੁਰਾਣੇ ਫੈਕਟਰੀ ਕਮਰੇ ਵਿਰੁੱਧ ਕੀਤੀ ਗਈ। ਇਹ ਕਮਰਾ ਪਿਛਲੇ ਕਰੀਬ 15 ਸਾਲਾਂ ਤੋਂ ਖਾਲੀ ਛੱਡਿਆ ਹੋਇਆ ਸੀ ਅਤੇ ਇਸ ਨੂੰ ਨਸ਼ੇ ਦੀ ਖਪਤ ਲਈ ਵਰਤਿਆ ਜਾਂਦਾ ਸੀ। ਇਸ ਸਬੰਧੀ ਵਿਦੇਸ਼ ਰਹਿੰਦੇ ਮਾਲਕ ਨਾਲ ਸੰਪਰਕ ਸਥਾਪਤ ਕਰਨ ਉਪਰੰਤ ਨਿਯਮਾਂ ਅਨੁਸਾਰ ਢਾਹੁਣ ਦੀ ਕਾਰਵਾਈ ਕੀਤੀ ਗਈ। ਐੱਸ ਐੱਸ ਪੀ ਡਾ. ਆਹਲੂਵਾਲੀਆ ਨੇ ਕਿਹਾ ਕਿ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

