ਐੱਨ ਆਰ ਆਈ ਨੇ ਵਿਦਿਆਰਥੀਆਂ ਨੂੰ ਬੂਟ ਵੰਡੇ
ਸਰਕਾਰੀ ਹਾਈ ਸਕੂਲ ਐਤੀਆਣਾ ਵਿੱਚ ਇਕ ਸਾਦੇ ਸਮਾਗਮ ਦੌਰਾਨ ਕੈਨੇਡਾ ਵੱਸਦੇ ਸਾਬਕਾ ਸਰਪੰਚ ਬਚਨ ਸਿੰਘ ਖੰਘੂੜਾ ਅਤੇ ਪ੍ਰੀਤਮ ਸਿੰਘ ਝੱਲੀ ਦੇ ਪਰਿਵਾਰਕ ਮੈਂਬਰਾਂ ਨੇ ਕਰੀਬ ਡੇਢ ਸੌ ਸਕੂਲੀ ਵਿਦਿਆਰਥੀਆਂ, ਮਿੱਡ-ਡੇਅ ਮੀਲ ਵਰਕਰਾਂ ਸਣੇ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਸਰਦੀਆਂ...
Advertisement
ਸਰਕਾਰੀ ਹਾਈ ਸਕੂਲ ਐਤੀਆਣਾ ਵਿੱਚ ਇਕ ਸਾਦੇ ਸਮਾਗਮ ਦੌਰਾਨ ਕੈਨੇਡਾ ਵੱਸਦੇ ਸਾਬਕਾ ਸਰਪੰਚ ਬਚਨ ਸਿੰਘ ਖੰਘੂੜਾ ਅਤੇ ਪ੍ਰੀਤਮ ਸਿੰਘ ਝੱਲੀ ਦੇ ਪਰਿਵਾਰਕ ਮੈਂਬਰਾਂ ਨੇ ਕਰੀਬ ਡੇਢ ਸੌ ਸਕੂਲੀ ਵਿਦਿਆਰਥੀਆਂ, ਮਿੱਡ-ਡੇਅ ਮੀਲ ਵਰਕਰਾਂ ਸਣੇ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਸਰਦੀਆਂ ਦੇ ਮੌਸਮ ਲਈ ਬੂਟ ਵੰਡੇ। ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਬਚਨ ਸਿੰਘ ਖੰਘੂੜਾ ਦੇ ਪੁੱਤਰ ਹਰਦੇਵ ਸਿੰਘ ਅਤੇ ਪ੍ਰੀਤਮ ਸਿੰਘ ਝੱਲੀ ਦੇ ਪੁੱਤਰ ਹਰਦਿਆਲ ਸਿੰਘ ਦੇ ਪਰਿਵਾਰ ਪਿੰਡ ਦੇ ਵਿਕਾਸ ਕਾਰਜਾਂ ਲਈ ਵੀ ਹਮੇਸ਼ਾ ਯੋਗਦਾਨ ਪਾਉਂਦੇ ਹਨ। ਅੱਜ ਉਨ੍ਹਾਂ ਆਪਣੇ ਪਰਿਵਾਰ ਦੀ ਖ਼ੁਸ਼ੀ ਸਾਂਝੀ ਕਰਨ ਲਈ ਸਕੂਲੀ ਵਿਦਿਆਰਥੀਆਂ ਸਮੇਤ ਹੋਰਨਾ ਲਈ ਸਰਦੀ ਦੇ ਮੌਸਮ ਲਈ ਬੂਟ ਦਿੱਤੇ ਹਨ। ਇਸ ਮੌਕੇ ਪਰਮਜੀਤ ਕੌਰ ਝੱਲੀ, ਰਛਵਿੰਦਰ ਸਿੰਘ, ਇੰਦਰਜੀਤ ਸਿੰਘ ਸਿੱਧੂ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਅਤੇ ਸਮੁੱਚਾ ਸਕੂਲ ਸਟਾਫ਼ ਵੀ ਮੌਜੂਦ ਸੀ। -ਪੱਤਰ ਪ੍ਰੇਰਕ
Advertisement
Advertisement
×

