
ਠੱਗ ਮਾਂ-ਪੁੱਤ ਵੱਲੋਂ ਮੋਬਾਈਲ ਫੋਨ ਲੈ ਕੇ ਜਾਣ ਵੇਲੇ ਦੀ ਸੀਸੀਟੀਵੀ ਫੁਟੇਜ਼।
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 26 ਮਈ
ਇੱਥੇ ਸਰਾਫਾ ਬਾਜ਼ਾਰ ਵਿੱਚ ਬੀਤੇ ਕੱਲ੍ਹ ਠੱਗ ਮਾਂ-ਪੁੱਤ ਨੂੰ ਸਰਾਫਾਂ ਵੱਲੋਂ ਪੁਲੀਸ ਹਵਾਲੇ ਕਰਨ ਅਤੇ ਥਾਣਾ ਸ਼ਹਿਰੀ ਵੱਲੋਂ ਦੋਵਾਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਤਫਤੀਸ਼ ਆਰੰਭ ਦਿੱਤੀ ਹੈ। ਦੌਰਾਨ ਏ ਤਫਤੀਸ਼ ਠੱਗ ਮਾਂ ਪਰਮਜੀਤ ਕੌਰ ਪਤਨੀ ਗੁਰਮੇਲ ਸਿੰਘ ਅਤੇ ਪੁੱਤਰ ਮਨਿੰਦਰ ਸਿੰਘ ਉਰਫ ਮੰਨਾ ਵਾਸੀ ਪਿੰਡ ਮੀਨੀਆਂ ਥਾਣਾ ਬੱਧਣੀ ਕਲਾਂ (ਮੋਗਾ) ਦੇ ਹਿਰਾਸਤ ’ਚ ਲਏ ਜਾਣ ਮਗਰੋਂ ਇਨ੍ਹਾਂ ਤੋਂ ਪੀੜਤ ਸ਼ਹਿਰ ਦਾ ਹੀ ਇੱਕ ਹੋਰ ਦੁਕਾਨਦਾਰ ‘ਪਿਊਸ਼ ਮੋਬਾਈਲ ਸੈਂਟਰ’ ਵੀ ਕੈਮਰੇ ਦੀਆਂ ਫੁਟੇਜ਼ ਲੈ ਕੇ ਪੁਲੀਸ ਕੋਲ ਪਹੁੰਚ ਗਿਆ ਹੈ।
ਮੋਬਾਇਲ ਸੈਂਟਰ ਵਾਲੇ ਨੇ ਦੱਸਿਆ ਕਿ ਲੰਘੀ 24 ਮਈ ਸ਼ਾਮ 5 ਵਜੇ ਦੇ ਕਰੀਬ ਇਹ ਔਰਤ ਉਨ੍ਹਾਂ ਦੀ ਦੁਕਾਨ ’ਤੇ ਆਈ ਅਤੇ ਨਵਾਂ ਮੋਬਾਈਲ ਲੈਣ ਦੀ ਇੱਛਾ ਪ੍ਰਗਟ ਕੀਤੀ। ਦੁਕਾਨਦਾਰ ਨੇ ਮੋਬਾਈਲ ਦਿਖਾਏ ਅਤੇ ਉਨ੍ਹਾਂ ਵਿੱਚੋਂ ਇਸ ਨੇ ਦੋ ਮੋਬਾਈਲ ਰੈਡਮੀ ਨੋਟ 10 ਰੰਗ ਹਰਾ ਅਤੇ ਨੌਕੀਆ 8 ਰੰਗ ਨੀਲਾ ਪਸੰਦ ਕੀਤੇ।
ਚੇਨ ਲੈ ਕੇ ਰਫੂਚੱਕਰ ਹੋਣ ਦੀ ਤਰਜ ’ਤੇ ਹੀ ਔਰਤ ਨੇ ਮੋਟਰਸਾਈਕਲ ’ਤੇ ਦੁਕਾਨ ਦੇ ਬਾਹਰ ਖੜ੍ਹੇ ਆਪਣੇ ਪੁੱਤਰ ਨੂੰ ਮੋਬਾਈਲ ਦਿਖਾਉਣ ਦਾ ਬਹਾਨਾ ਲਾ ਕੇ ਦੋਵੇਂ ਰਫੂਚੱਕਰ ਹੋ ਗਏ। ਮੋਬਾਇਲ ਸੈਂਟਰ ਵਾਲੇ ਨੇ ਵੀ ਪੁਲੀਸ ਮੁਲਾਜ਼ਮਾਂ ਨੂੰ ਵੀਡੀਓ ਦਿਖਾ ਦਿੱਤੀ ਜਿਸ ਵਿੱਚ ਸਬੰਧਤ ਔਰਤ ਦੁਕਾਨ ਵਿੱਚੋਂ ਮੋਬਾਈਲ ਫੋਨ ਲੈ ਕੇ ਆਉਂਦੀ ਹੈ ਤੇ ਬਾਹਰ ਖੜ੍ਹੇ ਮੋਟਰਸਾਈਕਲ ’ਤੇ ਬੈਠ ਕੇ ਚਲੀ ਜਾਂਦੀ ਹੈ। ਜਦੋਂ ਦੁਕਾਨਦਾਰ ਬਾਹਰ ਆਉਦਾ ਹੈ ਤਾਂ ਉਹ ਜਾ ਚੁੱਕੀ ਹੁੰਦੀ ਹੈ। ਇਸ ਸਬੰਧੀ ਡੀਐੱਸਪੀ ਦੀਪਕਰਨ ਸਿੰਘ ਤੂਰ ਨੇ ਕਿਹਾ ਕਿ ਦੋਵਾਂ ਤੋਂ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ।
ਰਾਹਗੀਰ ਤੋਂ ਮੋਬਾਈਲ ਫੋਨ ਅਤੇ ਨਗਦੀ ਲੁੱਟੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੀ ਪੁਲੀਸ ਨੂੰ ਗਲੀ ਨੰਬਰ 7/12 ਪ੍ਰੇਮ ਵਿਹਾਰ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ ਰਿਸ਼ਤੇਦਾਰ ਰੋਹਿਤ ਕੁਮਾਰ ਨਾਲ ਮੋਟਰਸਾਈਕਲ ’ਤੇ ਘਰਵਾਲੀ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਜਾ ਰਿਹਾ ਸੀ ਤਾਂ ਟਿੱਬਾ ਰੋਡ ਸਾਹਮਣੇ ਪੈਟਰੋਲ ਪੰਪ ਕੋਲ ਤਿੰਨ ਨੋਜਵਾਨ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ-91-7303 ’ਤੇ ਆਏ ਤੇ ਉਸਨੂ ੰ ਰੋਕ ਕੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਲੋਹੇ ਦੇ ਦਾਤ ਨਾਲ ਸੱਟਾਂ ਮਾਰ ਕੇ ਜੇਬ ਵਿੱਚੋਂ ਮੋਬਾਈਲ ਫੋਨ ਸੈਮਸੰਗ ਖੋਹਕੇ ਲੈ ਗਏ। ਮੋਬਾਈਲ ਫੋਨ ਦੇ ਕਵਰ ਵਿੱਚ ਕ੍ਰੀਬ 4000 ਰੁਪਏ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ