ਲੁਧਿਆਣਾ ’ਚ ਬੈੱਡ ਨਾ ਮਿਲਣ ਕਾਰਨ ਇਕ ਹੋਰ ਕਰੋਨਾ ਪੀੜਤ ਦੀ ਮੌਤ

ਸਿਵਲ ਹਸਪਤਾਲ ’ਚ ਕਈ ਘੰਟੇ ਕਰਦਾ ਰਿਹਾ ਇਲਾਜ ਲਈ ਇੰਤਜ਼ਾਰ; ਜ਼ਿਲ੍ਹੇ ਵਿੱਚ ਆਏ 142 ਨਵੇਂ ਕੇਸ, ਗੁਰਦਾਸਪੁਰ ਵਿੱਚ 12 ਦੀ ਰਿਪੋਰਟ ਪਾਜ਼ੇਟਿਵ

ਲੁਧਿਆਣਾ ’ਚ ਬੈੱਡ ਨਾ ਮਿਲਣ ਕਾਰਨ ਇਕ ਹੋਰ ਕਰੋਨਾ ਪੀੜਤ ਦੀ ਮੌਤ

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਵਿਰਲਾਪ ਕਰਦੇ ਹੋਏ ਮਿ੍ਤਕ ਦੇ ਰਿਸ਼ਤੇਦਾਰ।

ਗਗਨਦੀਪ ਅਰੋੜਾ
ਲੁਧਿਆਣਾ, 4 ਅਗਸਤ

ਸਨਅਤੀ ਸ਼ਹਿਰ ’ਚ ਮੰਗਲਵਾਰ ਨੂੰ ਚਾਰ ਹਸਪਤਾਲਾਂ ’ਚ ਬੈੱਡ ਨਾ ਮਿਲਣ ਅਤੇ ਕਈ ਘੰਟਿਆਂ ਤੱਕ ਸਿਵਲ ਹਸਪਤਾਲ ’ਚ ਇਲਾਜ ਨਾ ਹੋਣ ਕਾਰਨ ਢੋਲੇਵਾਲ ਦੇ ਕਰੋਨਾ ਪਾਜ਼ੇਟਿਵ ਮਰੀਜ਼ ਜੋਗਿੰਦਰਪਾਲ ਦੀ ਹਸਪਤਾਲ ’ਚ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਡੀਐੱਮਸੀ ਹਸਪਤਾਲ ’ਚ ਬੈੱਡ ਨਾ ਮਿਲਣ ਅਤੇ ਪੰਜ ਘੰਟੇ ਸਟ੍ਰੈਚਰ ’ਤੇ ਪਏ ਰਹਿਣ ਤੋਂ ਬਾਅਦ ਸਿਵਲ ਹਸਪਤਾਲ ਲਿਜਾਂਦੇ ਸਮੇਂ ਕਾਰੋਬਾਰੀ ਸੰਜੀਵ ਨਾਗਪਾਲ ਤੇ ਮਾਧੋਪੁਰੀ ਇਲਾਕੇ ’ਚ ਰਹਿਣ ਵਾਲੇ ਸੁਰਿੰਦਰ ਕੁਮਾਰ ਨੂੰ ਇਲਾਜ ਨਾ ਮਿਲਣ ਕਾਰਨ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਵਲ ਹਸਪਤਾਲ ਵਿੱਚ ਜੋਗਿੰਦਰਪਾਲ ਦੇ ਲੜਕੇ ਕੌਸ਼ਲ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਗਿੱਲ ਰੋਡ ਸਥਿਤ ਇਕ ’ਚ ਇਲਾਜ ਚੱਲ ਰਿਹਾ ਸੀ। ਉਹ ਸ਼ਾਮ ਨੂੰ ਹਸਪਤਾਲ ਤੋਂ ਘਰ ਜਾਂਦੇ ਸਨ। ਦੇਰ ਰਾਤ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਤਾਂ ਉਨ੍ਹਾਂ ਨੂੰ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸੇ ਦੌਰਾਨ ਉਹ ਤਿੰਨ ਹਸਪਤਾਲਾਂ ਵਿੱਚ ਗਏ ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਰਿਹਾ। ਅੰਤ ਉਹ ਥੱਕ ਹਾਰ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਪਹਿਲਾਂ ਤਾਂ 2 ਘੰਟੇ ਲੈ ਕੇ ਬੈਠੇ ਰਹੇ ਪਰ ਇਲਾਜ ਨਹੀਂ ਹੋਇਆ। ਇਸ ਦੌਰਾਨ ਰੈਪਿਡ ਟੈਸਟ ’ਚ ਪਤਾ ਲੱਗਿਆ ਕਿ ਉਨ੍ਹਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਹੈ। ਫਿਰ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕਰਨ ਲੱਗੇ ਸਨ ਕਿ ਉਸ ਤੋਂ ਪਹਿਲਾਂ ਹੀ ਜੋਗਿੰਦਰਪਾਲ ਦੀ ਮੌਤ ਹੋ ਗਈ। ਇਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 142 ਲੋਕਾਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਅਤੇ ਸ਼ਹਿਰ ਵਿਚ 6 ਲੋਕਾਂ ਦੀ ਮੌਤ ਵੀ ਹੋ ਗਈ।

ਗੁਰਦਾਸਪੁਰ (ਜਤਿੰਦਰ ਬੈਂਸ): ਜ਼ਿਲ੍ਹਾ ਗੁਰਦਾਸਪੁਰ ਵਿਚ ਅੱਜ 12 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਤੇ ਬਟਾਲਾ ਵਾਸੀ ਇਕ ਵਿਅਕਤੀ ਦੀ ਮੌਤ ਹੋਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All