DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਸ਼ ਵਿਆਪੀ ਹੜਤਾਲ ’ਚ ਸ਼ਾਮਲ ਹੋਣ ਦਾ ਐਲਾਨ

ਯੂਨਾਈਟਡ ਫਰੰਟ ਆਫ ਟਰੇਡ ਯੂਨੀਅਨਜ਼ ਦੀ ਕਨਵੈਨਸ਼ਨ

  • fb
  • twitter
  • whatsapp
  • whatsapp
Advertisement

ਯੂਨਾਈਟਡ ਫਰੰਟ ਆਫ ਟਰੇਡ ਯੂਨੀਅਨਜ਼ ਦੀ ਸਾਂਝੀ ਕਨਵੈਨਸ਼ਨ ਹੋਈ ਜਿਸ ਵਿੱਚ ਏਟਕ, ਇੰਟਕ, ਸੀਟੂ ਅਤੇ ਸੀ ਟੀ ਯੂ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱੱਚ ਵਿਜੈ ਕੁਮਾਰ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ ਅਤੇ ਹਨੂਮਾਨ ਪ੍ਰਸਾਦ ਦੂਬੇ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਵਿੱਚ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਦਿਆਂ ਹੜਤਾਲ ਦੌਰਾਨ ਬੱਸ ਸਟੈਂਡ ’ਤੇ ਸਾਂਝੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਸ ਮੌਕੇ ਚਾਰ ਲੇਬਰ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਮਗਨਰੇਗਾ ਬਹਾਲ ਕਰਨ, ਬਿਜਲੀ ਸੋਧ ਬਿੱਲ-2025 ਰੱਦ ਕਰਨ ਅਤੇ ਬੀਜ ਬਿਲ ਦੇ ਮਾਰੂ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ

Advertisement

ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ ਵੱਲੋਂ ਟਰੇਡ ਯੂਨੀਅਨਾਂ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ ’ਤੇ ਵਿਰੋਧ ਦਰਜ ਕਰਵਾਇਆ ਗਿਆ ਅਤੇ ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਆਪਣੀਆਂ ਟਰੇਡ ਯੂਨੀਅਨਾਂ ਦੇ ਬਾਰੇ ਬੇਬੁਨਿਆਦ ਅਤੇ ਗਲਤ ਟਿੱਪਣੀਆਂ ਨੂੰ ਵਾਪਸ ਲਵੇ।

Advertisement

ਇਸ ਤੋਂ ਪਹਿਲਾਂ ਕਨਵੈਂਨਸ਼ਨ ਦੇ ਸ਼ੁਰੂ ਵਿੱਚ ਰਵਿਦਾਸ ਗੁਰੂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਕਾਮਰੇਡ ਮਹਾਂ ਸਿੰਘ ਰੋੜੀ, ਐੱਮ ਐੱਸ ਭਾਟੀਆ, ਡਾ. ਰਜਿੰਦਰ ਪਾਲ ਸਿੰਘ ਔਲਖ, ਸੁਭਾਸ਼ ਰਾਨੀ, ਅਮਰਨਾਥ ਕੂਮਕਲਾਂ, ਜੈ ਪ੍ਰਕਾਸ਼ ਨਰਾਇਣ, ਵਿਨੋਦ ਤਿਵਾੜੀ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਸਿੰਘ, ਕੇਵਲ ਸਿੰਘ ਬਨਵੈਤ, ਸਮਰ ਬਹਾਦਰ, ਜਗਦੀਸ਼ ਚੌਧਰੀ, ਬਲਰਾਮ, ਤਹਿਸੀਲਦਾਰ, ਅਜੀਤ ਕੁਮਾਰ, ਹਰਬੰਸ ਸਿੰਘ ਤੇ ਕਮੇਸ਼ਵਰ ਯਾਦਵ ਨੇ ਵੀ ਸੰਬੋਧਨ ਕੀਤਾ। 

Advertisement
×