DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਕੁਰ ਅਤੇ ਮਨਰਾਜ ਨੇ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ

ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਕਰਵਾਇਆ

  • fb
  • twitter
  • whatsapp
  • whatsapp
featured-img featured-img
ਡਾ. ਸੁਰਜੀਤ ਪਾਤਰ ਦੀਆਂ ਰਚਨਾਵਾਂ ਪੇਸ਼ ਕਰਦਾ ਮਨਰਾਜ ਪਾਤਰ।
Advertisement

ਪੀ ਏ ਯੂ ਸਥਿਤ ਡਾ. ਸੁਰਜੀਤ ਪਾਤਰ ਚੇਅਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਗਏ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਤੇ ਮਨਰਾਜ ਪਾਤਰ ਵੱਲੋਂ ਆਪਣੇ ਪਿਤਾ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਅੰਕੁਰ ਪਾਤਰ ਨੇ ਕਿਹਾ ਕਿ ਵਿਦੇਸ਼ ਦੀਆਂ ਸਭਾਵਾਂ ਵਿੱਚ ਵੀ ਜਦੋਂ ਪਾਤਰ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਉਹ ਉਨ੍ਹਾਂ ਦਾ ਪੁੱਤਰ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ। ਮਨਰਾਜ ਪਾਤਰ ਨੇ ਕਿਹਾ ਕਿ ਉਨ੍ਹਾਂ ਨੂੰ ਪਿਤਾ ਵੱਲੋਂ ਮਿਲਿਆ ਸੁਰ-ਸਬਕ ਉਨ੍ਹਾਂ ਲਈ ਅਮੁੱਲ ਹੈ ਕਿਉਂਕਿ ਉਨ੍ਹਾਂ ਹੀ ਉਸ ਨੂੰ ਸ਼ਬਦ ਅਤੇ ਸੁਰ ਨਾਲ ਜੋੜਿਆ ਸੀ। ਸਮਾਗਮ ਦੀ ਪ੍ਰਧਾਨਗੀ ਵੀ ਸੀ ਡਾ. ਰਿਸ਼ੀਪਾਲ ਸਿੰਘ ਨੇ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ. ਪਾਤਰ ਨੇ ਪੀ ਏ ਯੂ ਵਿੱਚ ਜੋ ਪੈੜਾਂ ਪਾਈਆਂ ਹਨ, ਉਹ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਚਰਚਾ ਦੌਰਾਨ ਪੱਤਰਕਾਰੀ ਵਿਭਾਗ ਦੀ ਮੁਖੀ ਡਾ. ਸ਼ੀਤਲ ਥਾਪਰ, ਡਾ. ਹਰਮੀਤ ਸਿੰਘ ਕਿੰਗਰਾ, ਪ੍ਰਿੰਸੀਪਲ ਕੁਲਦੀਪ ਸਿੰਘ, ਡਾ. ਧਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ, ਚਰਨਜੀਤ ਸਿੰਘ, ਪ੍ਰੋ ਕਰਨਵੀਰ ਸਿੰਘ ਗਿੱਲ, ਡਾ. ਸੁਖਦੇਵ ਸਿੰਘ, ਭੂਸ਼ਨ ਗੋਇਲ, ਸੁਰਿੰਦਰ ਕੈਲੇ, ਜਸਵਿੰਦਰ ਵਿਰਕ ਅਤੇ ਗ਼ਜ਼ਲਗੋ ਗੁਰਚਰਨ ਕੌਰ ਕੋਚਰ ਨੇ ਵਿਚਾਰਾਂ ਦੀ ਸਾਂਝ ਪਾਈ। ਸਵਾਗਤ ਡਾ. ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਕੀਤਾ। ਮੰਚ ਸੰਚਾਲਨ ਡਾ. ਦਿੱਵਿਆ ਉਤਰੇਜਾ ਨੇ ਕੀਤਾ। ਅਖੀਰ ਵਿੱਚ ਡਾ. ਰੁਪਿੰਦਰ ਤੂਰ ਨੇ ਧੰਨਵਾਦ ਕੀਤਾ।

Advertisement
Advertisement
×