Speeding Car ਰੇਹੜੀਆਂ ’ਤੇ ਚੜ੍ਹੀ
ਰਾਏਕੋਟ ਵਿੱਚ ਗਊਸ਼ਾਲਾ ਸਾਹਮਣੇ ਬੀਤੀ ਦੇਰ ਰਾਤ ਬੇਕਾਬੂ ਕਾਰ ਸੜਕ ਕਿਨਾਰੇ ਖੜ੍ਹੇ ਰੇਹੜੀਆਂ ਵਾਲਿਆਂ ਵਿੱਚ ਜਾ ਵੱਜੀ। ਪੀੜਤ ਦੁਕਾਨਦਾਰਾਂ ਅਨੁਸਾਰ ਰਾਤ ਲਗਪਗ 10:30 ਵਜੇ ਤੇਜ਼ ਰਫ਼ਤਾਰ ਕਾਰ ਨੇ ਸਬਜ਼ੀ, ਜਲੇਬੀਆਂ ਅਤੇ ਆਈਸ-ਕ੍ਰੀਮ ਦੀਆਂ ਰੇਹੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।...
Advertisement
ਰਾਏਕੋਟ ਵਿੱਚ ਗਊਸ਼ਾਲਾ ਸਾਹਮਣੇ ਬੀਤੀ ਦੇਰ ਰਾਤ ਬੇਕਾਬੂ ਕਾਰ ਸੜਕ ਕਿਨਾਰੇ ਖੜ੍ਹੇ ਰੇਹੜੀਆਂ ਵਾਲਿਆਂ ਵਿੱਚ ਜਾ ਵੱਜੀ। ਪੀੜਤ ਦੁਕਾਨਦਾਰਾਂ ਅਨੁਸਾਰ ਰਾਤ ਲਗਪਗ 10:30 ਵਜੇ ਤੇਜ਼ ਰਫ਼ਤਾਰ ਕਾਰ ਨੇ ਸਬਜ਼ੀ, ਜਲੇਬੀਆਂ ਅਤੇ ਆਈਸ-ਕ੍ਰੀਮ ਦੀਆਂ ਰੇਹੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਗਾਹਕਾਂ ਅਤੇ ਰੇਹੜੀ ਚਾਲਕਾਂ ਨੇ ਇੱਧਰ-ਉੱਧਰ ਭੱਜ ਕੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ, ਹਾਲਾਂਕਿ, ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਤਾਜਪੁਰ ਚੌਕ ਵੱਲੋਂ ਆ ਰਹੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ, ਜਿਸ ਦੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement
×
