DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Alliance Team ਦੀ ਉਮੀਦ ਕਾਇਮ

ਬੈਲਜੀਅਮ ਦੇ ਸ਼ਹਿਰ ਬਰਾਸਖੈਟ (ਐਂਟਵਰਪ) ’ਚ ਚੱਲ ਰਹੇ ਮਾਸਟਰਜ਼ ਹਾਕੀ ਵਰਲਡ ਕੱਪ ਵਿੱਚ ਅਲਾਇੰਸ ਇੰਟਰਨੈਸ਼ਨਲ ਹਾਕੀ ਕਲੱਬ ਦੀ ਟੀਮ (55 ਸਾਲ ਉਮਰ ਵਰਗ) ਵਿੱਚ ਮਾਸਟਰਜ਼ ਹਾਕੀ ਵੈੱਲਫੇਅਰ ਸੁਸਾਇਟੀ ਸਮਰਾਲਾ ਦੇ 5 ਖਿਡਾਰੀ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਰੁਪਿੰਦਰ...

  • fb
  • twitter
  • whatsapp
  • whatsapp
featured-img featured-img
ਮਾਸਟਰਜ਼ ਹਾਕੀ ਵਰਲਡ ਕੱਪ ’ਚ ਹਿੱਸਾ ਲੈਣ ਵਾਲੇ ਖਿਡਾਰੀ।
Advertisement

ਬੈਲਜੀਅਮ ਦੇ ਸ਼ਹਿਰ ਬਰਾਸਖੈਟ (ਐਂਟਵਰਪ) ’ਚ ਚੱਲ ਰਹੇ ਮਾਸਟਰਜ਼ ਹਾਕੀ ਵਰਲਡ ਕੱਪ ਵਿੱਚ ਅਲਾਇੰਸ ਇੰਟਰਨੈਸ਼ਨਲ ਹਾਕੀ ਕਲੱਬ ਦੀ ਟੀਮ (55 ਸਾਲ ਉਮਰ ਵਰਗ) ਵਿੱਚ ਮਾਸਟਰਜ਼ ਹਾਕੀ ਵੈੱਲਫੇਅਰ ਸੁਸਾਇਟੀ ਸਮਰਾਲਾ ਦੇ 5 ਖਿਡਾਰੀ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ, ਨਰਿੰਦਰ ਸਿੰਘ ਖੇਡ ਰਹੇ ਹਨ। ਟੀਮ ਦੀਆਂ ਕੁਆਰਟਰ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ। ਸਮਰਾਲਾ ਦੇ ਡਾ. ਹਰਦੀਪ ਸਿੰਘ ਸ਼ਾਹੀ ਨੇ ਦੱਸਿਆ ਕਿ ਆਸਟਰੇਲਿਆਈ ਟੀਮ ਨਾਲ ਅਲਾਇੰਸ ਦਾ ਮੈਚ ਬਹੁਤ ਹੀ ਰੋਮਾਂਚਕ ਰਿਹਾ ਹਾਲਾਂਕਿ ਆਸਟਰੇਲੀਆ ਦੀ ਟੀਮ ਨੇ ਮੈਚ 3-2 ਨਾਲ ਜਿੱਤ ਲਿਆ। ਮੈਚ ਵਿੱਚ ਰੁਪਿੰਦਰ ਸਿੰਘ ਗਿੱਲ ਮੈਨ ਆਫ ਦਾ ਮੈਚ ਚੁਣਿਆ ਗਿਆ। ਬੈਲਜੀਅਮ ਖ਼ਿਲਾਫ਼ ਆਪਣਾ ਦੂਜਾ ਮੈਚ ਗੁਆਉਣ ਮਗਰੋਂ ਤੀਜੇ ਮੈਚ ’ਚ ਅਲਾਇੰਸ ਟੀਮ ਨੇ ਆਇਰਲੈਂਡ ਨੂੰ 3-2 ਗੋਲਾਂ ਨਾਲ ਹਰਾ ਕੇ ਆਪਣੀ ਕੁਆਟਰ ਫਾਈਨਲ ਵਿੱਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ ਹੈ। ਇਸ ਮੌਕੇ ਕਬੱਡੀ ਪ੍ਰਮੋਟਰ ਬਿਕਰਮਜੀਤ ਸਿੰਘ ਕਾਹਲੋਂ ਨੇ ਸਾਬਕਾ ਕਬੱਡੀ ਖਿਡਾਰੀ ਪ੍ਰੀਤਮ ਸਿੰਘ ਬਾਜਵਾ ਤੇ ਸੁਸਾਇਟੀ ਦੇ ਸਲਾਹਕਾਰ ਡਾ. ਹਰਦੀਪ ਸਿੰਘ ਸ਼ਾਹੀ ਵੱਲੋਂ ਅਲਾਇੰਸ ਟੀਮ ਨੂੰ ਟੀਮ ਕਿੱਟ ਭੇਟ ਕੀਤੀ।

Advertisement
Advertisement
×