ਸੜਕ ਹਾਦਸੇ ’ਚ ਅਕਾਲੀ ਆਗੂ ਦੀ ਮੌਤ
ਪੱਤਰ ਪ੍ਰੇਰਕ ਮੋਰਿੰਡਾ, 24 ਅਕਤੂਬਰ ਪਿੰਡ ਬੂਥਗੜ੍ਹ ਲਾਗੇ ਹੋਏ ਸੜਕ ਹਾਦਸੇ ਦੌਰਾਨ ਮੋਰਿੰਡਾ ਦੇ ਵਸਨੀਕ ਤੇ ਅਕਾਲੀ ਆਗੂ ਇਕਬਾਲ ਸਿੰਘ ਮਾਵੀ (ਬਿੱਲੂ) ਦੀ ਮੌਤ ਹੋ ਗਈ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਜੀਤ ਸਿੰਘ ਮਾਵੀ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ...
Advertisement
ਪੱਤਰ ਪ੍ਰੇਰਕ
ਮੋਰਿੰਡਾ, 24 ਅਕਤੂਬਰ
Advertisement
ਪਿੰਡ ਬੂਥਗੜ੍ਹ ਲਾਗੇ ਹੋਏ ਸੜਕ ਹਾਦਸੇ ਦੌਰਾਨ ਮੋਰਿੰਡਾ ਦੇ ਵਸਨੀਕ ਤੇ ਅਕਾਲੀ ਆਗੂ ਇਕਬਾਲ ਸਿੰਘ ਮਾਵੀ (ਬਿੱਲੂ) ਦੀ ਮੌਤ ਹੋ ਗਈ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਜੀਤ ਸਿੰਘ ਮਾਵੀ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਵੀ ਰਿਲਾਇੰਸ ਪੰਪ ਤੋਂ ਆਪਣੇ ਮੋਟਰਸਾਈਕਲ ਵਿੱਚ ਤੇਲ ਪਵਾ ਕੇ ਮੋਰਿੰਡਾ ਵੱਲ ਆਉਣ ਲੱਗੇ ਤਾਂ ਕਾਰ ਨਾਲ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਰਿੰਡਾ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟ ਮਾਰਟਮ ਕਰਨ ਲਈ ਰੂਪਨਗਰ ਭੇਜ ਦਿੱਤਾ ਹੈ। ਇਕਬਾਲ ਸਿੰਘ ਮਾਵੀ ਦੀ ਹੋਈ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਰਨ ਸਿੰਘ ਡੀ.ਟੀ.ਓ., ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਗੁਰਸ਼ਰਨ ਸਿੰਘ ਮਾਵੀ ਐੱਮ.ਡੀ. ਦਰਪਣ ਐਨਕਲੇਵ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਹਰਜੀਤ ਸਿੰਘ ਸੋਢੀ ਕੌਂਸਲਰ ਆਦਿ ਨੇ ਮਾਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Advertisement
Advertisement
×

