DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

akali dal waris punjab: ਕੁਲਵਿੰਦਰ ਚੀਮਾ ਵਾਰਿਸ ਪੰਜਾਬ ਵਿੱਚ ਸ਼ਾਮਲ

ਇੱਥੋਂ ਦੇ ਸਮਾਜਸੇਵੀ ਅਤੇ ਧਾਰਮਿਕ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਚੀਮਾ ਅਕਾਲੀ ਦਲ (ਵਾਰਸ ਪੰਜਾਬ) ਵਿੱਚ ਸ਼ਾਮਲ ਹੋ ਗਏ ਹਨ। ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ੍ਰੀ ਚੀਮਾ ਦਾ ਸਵਾਗਤ ਕੀਤਾ ਹੈ। ਵਾਰਿਸ ਪੰਜਾਬ ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ...

  • fb
  • twitter
  • whatsapp
  • whatsapp
featured-img featured-img
ਕੁਲਵਿੰਦਰ ਸਿੰਘ ਚੀਮਾ ਦਾ ਸਵਾਗਤ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ।
Advertisement

ਇੱਥੋਂ ਦੇ ਸਮਾਜਸੇਵੀ ਅਤੇ ਧਾਰਮਿਕ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਚੀਮਾ ਅਕਾਲੀ ਦਲ (ਵਾਰਸ ਪੰਜਾਬ) ਵਿੱਚ ਸ਼ਾਮਲ ਹੋ ਗਏ ਹਨ। ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ੍ਰੀ ਚੀਮਾ ਦਾ ਸਵਾਗਤ ਕੀਤਾ ਹੈ।

ਵਾਰਿਸ ਪੰਜਾਬ ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਵਾਰਿਸ ਪੰਜਾਬ ਵਿੱਚ ਹਰ ਵਰਗ ਦੇ ਵਿਅਕਤੀ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਪਾਰਟੀ ਦਾ ਮਕਸਦ ਹੈ ਕਿ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਯੋਗ ਥਾਂ ਦਿੱਤੀ ਜਾਵੇ। ਅਸਲ ਵਿੱਚ ਪੰਜਾਬ ਦੇ ਲੋਕ ਦਿਲੋਂ ਅਕਾਲੀ ਹਨ ਪਰ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤੀਆਂ ਕਾਰਨ ਲੋਕ ਵੱਖ-ਵੱਖ ਪਾਰਟੀਆਂ ਵਿੱਚ ਚਲੇ ਗਏ ਸਨ। ਹੁਣ ਜਦੋਂ ਪੰਜਾਬੀਆਂ ਦਾ ਆਪਣਾ ਮੰਚ ਤਿਆਰ ਹੋ ਰਿਹਾ ਹੈ ਤਾਂ ਲੋਕਾਂ ਦੇ ਮਨ ਵਿੱਚ ਉਤਸ਼ਾਹ ਹੈ ਕਿ ਅਸੀਂ ਵੀ ਵਾਰਿਸ ਪੰਜਾਬ ਨਾਲ ਜੁੜੀਏ।

Advertisement

ਇਸ ਮੌਕੇ ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਜੋਗਾ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement
×