Akali Dal Waris Punjab: ਛਪਾਰ ਕਾਨਫਰੰਸ ਇਤਿਹਾਸਕ ਹੋਵੇਗੀ: ਰੁਪਾਲੋਂ
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਛਪਾਰ ਦੇ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਬਾਰੇ ਪਾਰਟੀ ਕਾਰਕੁਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਕਾਨਫਰੰਸ...
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਛਪਾਰ ਦੇ ਮੇਲੇ ’ਤੇ ਹੋਣ ਵਾਲੀ ਕਾਨਫਰੰਸ ਬਾਰੇ ਪਾਰਟੀ ਕਾਰਕੁਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਕਾਨਫਰੰਸ ਵਿੱਚ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਸਣੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੰਸਦ ਮੈਂਬਰ ਸਰਬਜੀਤ ਸਿੰਘ ਸੰਬੋਧਨ ਕਰਨਗੇ। ਇਸ ਕਾਨਫਰੰਸ ਦੇ ਵਿੱਚ ਇਤਿਹਾਸਕ ਫ਼ੈਸਲੇ ਲਏ ਜਾਣਗੇ।
ਉਨ੍ਹਾਂ ਪਾਰਟੀ ਕਾਰਕੁਨਾਂ ਦੀਆਂ ਡਿਊਟੀਆਂ ਲਾਈਆਂ ਅਤੇ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਨ ਲਈ ਕਿਹਾ। ਇਸ ਮੌਕੇ ਦਰਸ਼ਨ ਸਿੰਘ ਪਾਇਲ, ਗਗਨਦੀਪ ਸਿੰਘ ਪਾਇਲ, ਜੋਗਾ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਚੀਮਾ, ਕਰਨੈਲ ਸਿੰਘ ਬਰਮਾਲੀਪੁਰ, ਕੈਪਟਨ ਗੁਰਦੀਪ ਸਿੰਘ ਲਸਾੜਾ, ਹਰਬੰਤ ਸਿੰਘ ਗਿੱਲ, ਪਰਗਟ ਸਿੰਘ ਰੱਬੋਂ, ਮੋਹਣ ਸਿੰਘ ਦੋਰਾਹਾ, ਜਸਵਿੰਦਰ ਸਿੰਘ ਜੱਸੀ ਕਲਾੜ, ਦਲਜੀਤ ਸਿੰਘ ਭੀਖੀ, ਰੁਲਦਾ ਸਿੰਘ ਦੋਰਾਹਾ, ਅਮਨ ਰਾਮਪੁਰ, ਗੁਰਪ੍ਰੀਤ ਸਿੰਘ ਬਵਾਣੀ, ਤਰਲੋਚਨ ਸਿੰਘ ਘਣਗਸ, ਗੁਰਦੀਪ ਸਿੰਘ ਘਣਗਸ, ਹੈਪੀ ਕਟਾਹਰੀ, ਸੰਦੀਪ ਸਿੰਘ ਮੱਲ ਕਟਾਰੀ ਆਦਿ ਹਾਜ਼ਰ ਸਨ।

