ਅਜਮੇਰ ਸਿੰਘ ਸਿੱਧੂ ਯਾਦਗਾਰੀ ਫੁਟਬਾਲ ਟੂਰਨਾਮੈਂਟ
ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਵਲੋਂ ਮਰਹੂਮ ਅਜਮੇਰ ਸਿੰਘ ਸਿੱਧੂ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਅੱਜ ਹੋਏ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਚਕਰ ਦੀ ਟੀਮ ਨੂੰ ਹਰਾ ਕੇ ਗਾਲਿਬ ਕਲਾਂ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 51 ਹਜ਼ਾਰ...
ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਵਲੋਂ ਮਰਹੂਮ ਅਜਮੇਰ ਸਿੰਘ ਸਿੱਧੂ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਅੱਜ ਹੋਏ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਚਕਰ ਦੀ ਟੀਮ ਨੂੰ ਹਰਾ ਕੇ ਗਾਲਿਬ ਕਲਾਂ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦੇ ਨਕਦ ਇਨਾਮ ਤੇ ਕੱਪ ਨਾਲ ਨਿਵਾਜਿਆ ਗਿਆ। ਉਪ ਜੇਤੂ ਟੀਮ ਨੂੰ ਵੀ 41 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਤਿੰਨ ਦਿਨ ਤਕ ਚੱਲੇ ਇਸ ਫੁਟਬਾਲ ਟੂਰਨਾਮੈਂਟ ਵਿੱਚ ਦੋ ਦਰਜਨ ਤੋਂ ਵਧੇਰੇ ਟੀਮਾ ਨੇ ਹਿੱਸਾ ਲਿਆ। ਅੰਤਲੇ ਦਿਨ ਅੱਜ ਗਾਲਿਬ ਕਲਾਂ ਦੀ ਟੀਮ ਨਾਲ ਮੇਜ਼ਬਾਨ ਪਿੰਡ ਚਕਰ ਦੀ ਟੀਮ ਦਾ ਫਸਵਾਂ ਮੁਕਾਬਲਾ ਹੋਇਆ। ਕਾਫੀ ਦੇਰ ਤਕ ਦੋਵੇਂ ਟੀਮਾਂ ਬਿਨਾਂ ਗੋਲ ਤੋਂ ਬਰਾਬਰੀ ਦੇ ਭਿੜਦੀਆਂ ਰਹੀਆਂ। ਅਖ਼ੀਰ ਵਿੱਚ ਗਾਲਿਬ ਕਲਾਂ ਦੀ ਟੀਮ ਇਕ ਗੋਲ ਕਰਨ ਵਿੱਚ ਕਾਮਯਾਬ ਰਹੀ ਅਤੇ ਅਖ਼ੀਰ 1-0 ਨਾਲ ਖਿਤਾਬੀ ਜਿੱਤ ਦਰਜ ਕੀਤੀ। ਟੂਰਨਾਮੈਂਟ ਦੀ ਸਮਾਪਤੀ ‘ਤੇ ਸਰਪੰਚ ਸੋਹਣ ਸਿੰਘ ਚਕਰ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਹੰਸਰਾ, ਗੁਰਦੀਪ ਸਿੰਘ ਭੁੱਲਰ, ਜਸਕਮਲਪ੍ਰੀਤ ਸਿੰਘ ਆਦਿ ਨੇ ਇਨਾਮਾਂ ਦੀ ਵੰਡ ਕੀਤੀ। ਕਿਸਾਨ ਆਗੂ ਬੂਟਾ ਸਿੰਘ ਚਕਰ ਤੇ ਸਰਪੰਚ ਸੋਹਣ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੋਜਵਾਨਾਂ ਨੂੰ ਖੇਡਾਂ ਵੱਲ ਜੋੜਨਾ ਜ਼ਰੂਰੀ ਹੈ। ਖੇਡਾਂ ਨਾਲ ਜੁੜ ਕੇ ਇਕ ਤਾਂ ਨੌਜਵਾਨਾਂ ਦਾ ਵਧੀਆ ਕਰੀਅਰ ਬਣ ਸਕਦਾ ਹੈ ਤੇ ਦੂਜਾ ਇਸ ਤਰ੍ਹਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ। ਬਲਦੇਵ ਸਿੰਘ ਸਿੱਧੂ ਨੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ’ਤੇ ਵਧਾਈ ਦਿੱਤੀ। ਇਸ ਸਮੇਂ ਗੁਰਦੇਵ ਸਿੰਘ ਜੈਦ, ਮਨਜੀਤ ਸਿੰਘ, ਚਮਕੌਰ ਸਿੰਘ, ਕੋਚ ਚਰਨਜੀਤ ਲਾਲ, ਦੀਪਕ ਸਿੰਘ ਚਕਰ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ।

