DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕਾਂ ਨੇੜੇ ਗੰਦ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ

ਖੰਨਾ-ਮਾਲੇਰਕੋਟਲਾ ਸਡ਼ਕ ’ਤੇ ਬਦਬੂ ਕਾਰਨ ਰਾਹਗੀਰ ਪ੍ਰੇਸ਼ਾਨ 

  • fb
  • twitter
  • whatsapp
  • whatsapp
featured-img featured-img
ਖੰਨਾ-ਮਾਲੇਰਕੋਟਲਾ ਸੜਕ ’ਤੇ ਸੁੱਟੀ ਜਾ ਰਹੀ ਗੰਦਗੀ।
Advertisement

ਖੰਨਾ-ਮਲੇਰਕੋਟਲਾ ਰੋਡ ’ਤੇ ਫੈਕਟਰੀ ਲਾਗੇ ਮੇਨ ਸੜਕ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਗੰਦਗੀ ਫੈਲਾਈ ਜਾ ਰਹੀ ਹੈ। ਗੰਦਗੀ ਦੀ ਬਦਬੂ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ।‌ ਇਹ ਖੁਲਾਸਾ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਟਰੈਕਟਰ ਟਰਾਲੀ ਵਾਲੇ ਵਿਅਕਤੀਆਂ ਵੱਲੋਂ ਸੜਕ ਨੇੜਲੀ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਗਲ਼ੇ-ਸੜੇ ਆਲੂ ਸੁੱਟੇ ਜਾ ਰਹੇ ਹਨ।

ਬੈਨੀਪਾਲ ਨੇ ਕਿਹਾ ਕਿ ਖੰਨਾ-ਮਲੇਰਕੋਟਲਾ ਰੋਡ ਤੋਂ ਹਰ ਰੋਜ਼ ਸੈਂਕੜੇ ਅਫਸਰਾਂ ਤੇ ਕਰਮਚਾਰੀਆਂ ਦਾ ਆਉਣਾ ਜਾਣਾ ਹੈ ਪਰੰਤੂ ਅੱਜ ਤੱਕ ਕਿਸੇ ਵੀ ਅਫ਼ਸਰ ਵੱਲੋਂ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਬੈਨੀਪਾਲ ਨੇ ਜ਼ਿਲ੍ਹਾ ਵਣ ਵਿਭਾਗ ਅਫ਼ਸਰ ਲੁਧਿਆਣਾ, ਵਣ ਰੇਂਜ ਅਫ਼ਸਰ ਦੋਰਾਹਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰਿਆਂ ’ਤੇ  ਗੰਦਗੀ ਫੈਲਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ।  ਇਸ ਸਬੰਧੀ ਵਣ ਗਾਰਡ ਬੀਟ ਈਸੜੂ ਬੀਟ ਜੋਤੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਸਲਾ ਆਇਆ ਹੈ। ਉਨ੍ਹਾਂ ਜਾਇਜ਼ਾ ਲਿਆ ਹੈ ਅਤੇ ਜਲਦ ਹੀ ਗੰਦਗੀ ਫੈਲਾਉਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement

ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਅਧਿਕਾਰੀ

ਵਣ ਰੇਂਜ ਅਫ਼ਸਰ ਦੋਰਾਹਾ ਬੋਹੜ ਸਿੰਘ ਬੁੱਟਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਜੰਗਲਾਤ ਵਿਭਾਗ ਦਾ ਨੁਕਸਾਨ ਕਰਨ ਵਾਲਿਆ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement
×