ਤਾਸ਼ ਖੇਡਦਿਆਂ ਹੋਈ ਲੜਾਈ ਦੌਰਾਨ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

ਤਾਸ਼ ਖੇਡਦਿਆਂ ਹੋਈ ਲੜਾਈ ਦੌਰਾਨ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 4 ਅਗਸਤ

ਥਾਣਾ ਕੂੰਮਕਲਾਂ ਪੁਲੀਸ ਵੱਲੋਂ ਲੰਘੀ 29 ਜੁਲਾਈ ਨੂੰ ਪਿੰਡ ਬਲੀਏਵਾਲ ਵਿੱਚ ਤਾਸ਼ ਖੇਡਦਿਆਂ ਹੋਈ ਲੜਾਈ ਦੌਰਾਨ ਗਲਾ ਘੋਟ ਕੇ ਦਾਰਾ ਸਿੰਘ ਵਾਸੀ ਸਮਰਾਲਾ ਦਾ ਕਤਲ ਕਰਨ ਦੇ ਦੋਸ਼ ਹੇਠ ਦੋ ਵਿਅਕਤੀ ਗੋਬਿੰਦਾ ਤੇ ਸਾਗਰ ਪਿੰਡ ਜਾਡਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਅਾ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾਰਾ ਸਿੰਘ ਦੇ ਭਰਾ ਬਹਾਦਰ ਸਿੰਘ ਨੇ ਕੂੰਮਕਲਾਂ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ 29 ਜੁਲਾਈ ਨੂੰ ਆਪਣੇ ਫੁੱਫੜ ਦੇ ਭੋਗ ’ਤੇ ਪਿੰਡ ਬਲੀਏਵਾਲ ਵਿੱਚ ਆਏ ਸਨ। ਭੋਗ ਉਪਰੰਤ ਉਹ ਤੇ ਉਸਦਾ ਭਰਾ ਦਾਰਾ ਸਿੰਘ ਹੋਰਨਾਂ ਰਿਸ਼ਤੇਦਾਰਾਂ ਸਮੇਤ ਮਕਾਨ ਦੀ ਛੱਤ ’ਤੇ ਬੈਠੇ ਸਨ ਤਾਂ ਗੋਬਿੰਦਾ ਤੇ ਸਾਗਰ ਉਸਦੇ ਭਰਾ ਦਾਰਾ ਸਿੰਘ ਨਾਲ ਬਹਿਸਬਾਜ਼ੀ ਕਰਨ ਲੱਗ ਪਏ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਇਸੇ ਦੌਰਾਨ ਗੁਰਮੇਲ ਸਿੰਘ ਗੇਲੀ, ਬਲਜੀਤ ਸਿੰਘ ਵਾਸੀ ਬਲੀਏਵਾਲ ਵੀ ਗੋਬਿੰਦਾ ਤੇ ਸਾਗਰ ਦਾ ਸਾਥ ਦੇ ਕੇ ਉਸਦੇ ਭਰਾ ਨਾਲ ਕੁੱਟਮਾਰ ਕਰਨ ਲੱਗੇ। ਬਹਾਦਰ ਸਿੰਘ ਅਨੁਸਾਰ ਜਦੋਂ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵੀ ਸੱਟਾਂ ਵੱਜੀਆਂ। ਬਿਆਨਕਰਤਾ ਅਨੁਸਾਰ ਇਨ੍ਹਾਂ ਸਾਰਿਆਂ ਨੇ ਮਿਲ ਕੇ ਦਾਰਾ ਸਿੰਘ ਦੇ ਗਲ ਦੇ ਆਲੇ-ਦੁਆਲੇ ਬਾਂਹ ਦੀ ਪਕੜ ਬਣਾ ਜ਼ੋਰ ਨਾਲ ਦਬਾ ਦਿੱਤਾ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਦਾਰਾ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਕੇ ਗੋਬਿੰਦਾ ਤੇ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਢਾਈ ਸਾਲ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝੀ

ਖੰਨਾ(ਜੋਗਿੰਦਰ ਸਿੰਘ ਓਬਰਾਏ): ਨੇੜਲੇ ਪਿੰਡ ਰੋਹਣੋਂ ਖ਼ੁਰਦ ਵਿੱਚ ਇੱਕ ਸੱਸ ਵੱਲੋਂ ਨੂੰਹ ਨੂੰ ਮਾਰ ਕੇ ਖੂਹ ’ਚ ਸੁੱਟੇ ਹੱਡੀਆਂ ਦੇ ਟੁਕੜੇ ਅਖ਼ੀਰ ਢਾਈ ਸਾਲ ਬਾਅਦ ਪੁਲੀਸ ਨੇ ਬਰਾਮਦ ਕਰਕੇ ਕਤਲ ਦੇ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮ ਸੱਸ ਤੇ ਉਸਦੇ ਇਕ ਸਾਥੀ ਕਸ਼ਮੀਰ ਸਿੰਘ ਨੂੰ ਕਤਲ ਦੇ ਦੋਸ਼ ਹੇਠ ਕਾਬੂ ਕੀਤਾ ਗਿਅਾ ਹੈ। ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ’ਚ ਸੱਸ ਬਲਜੀਤ ਕੌਰ ਤੇ ਉਸਦੇ ਪੇਕੇ ਸਰਹਿੰਦ ਪਿੰਡ ਮੁੱਲਾਂਪੁਰ ਖ਼ੁਰਦ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਉਰਫ਼ ਕੁੱਕੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਨੂੰ ਆਪਣੀ ਨੂੰਹ ਦੇ ਚਾਲ ਚੱਲਣ ’ਤੇ ਸ਼ੱਕ ਸੀ। ਜਿਸ ਕਾਰਨ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਨਾਲ ਮਿਲ ਕੇ ਆਪਣੀ ਨੂੰਹ ਨੂੰ ਮਾਰਨ ਲਈ ਇਕ ਲੱਖ ਰੁਪਏ ’ਚ ਸੌਦਾ ਤਹਿ ਕੀਤਾ ਅਤੇ 10 ਦਸੰਬਰ 2017 ਨੂੰ ਆਪਣੀ ਨੂੰਹ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਬੇਹੋਸ਼ੀ ਦੀ ਹਾਲਤ ਵਿਚ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਘਰ ਦੇ ਬਰਾਂਡੇ ਵਿੱਚ ਦੱਬ ਦਿੱਤਾ ਤੇ 11 ਮਹੀਨੇ ਬਾਅਦ ਲਾਸ਼ ਨੂੰ ਫ਼ਿਰ ਤੋਂ ਬਾਹਰ ਕੱਢ ਕੇ ਪਿੰਜਰ ਦੀਆਂ ਹੱਡੀਆਂ ਨੂੰ ਪੀਸ ਕੇ ਟੁਕੜੇ ਕੀਤੇ ਤੇ ਖੂਹ ਵਿੱਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਮੀਤ ਕੌਰ ਦੇ ਅਗਵਾ ਹੋਣ ਦਾ ਮਾਮਲਾ ਦਰਜ ਹੋਇਆ। ਬਲਜੀਤ ਕੌਰ ਨੇ ਸਭ ਨੂੰ ਦੱਸਿਆ ਕਿ ਉਸਦੀ ਨੂੰਹ ਆਪਣੇ ਪ੍ਰੇਮੀ ਸਤਿੰਦਰ ਸਿੰਘ ਉਰਫ਼ ਬੱਬੂ ਨਿਵਾਸੀ ਘੜੂਆਂ (ਮੁਹਾਲੀ) ਨਾਲ 22 ਲੱਖ ਰੁਪਏ ਲੈ ਕੇ ਭੱਜ ਗਈ ਹੈ। ਪੁਲੀਸ ਨੇ ਸਤਿੰਦਰ ਸਿੰਘ ਖ਼ਿਲਾਫ਼ ਅਗਵਾ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ। ਹੁਣ ਜਾਂਚ ਉਪਰੰਤ ਇਹ ਸਾਫ਼ ਹੋਇਆ ਹੈ ਕਿ ਉਸ ਸਮੇਂ ਸਤਿੰਦਰ ਸਿੰਘ ਭਾਰਤ ਨਹੀਂ ਦੁਬਈ ਵਿੱਚ ਸੀ, ਪੁਲੀਸ ਨੇ ਡੀਐੱਨਏ ਰਿਪੋਰਟ ਆਉਣ ਤੱਕ ਸਤਿੰਦਰ ਸਿੰਘ ਖਿਲਾਫ਼ ਦਰਜ ਕੇਸ ਰੱਦ ਨਹੀਂ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All