ਕਤਲ ਕਰਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿ੍ਫ਼ਤਾਰ

ਕਤਲ ਕਰਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿ੍ਫ਼ਤਾਰ

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 14 ਅਪਰੈਲ

ਪੁਲੀਸ ਥਾਣਾ ਸ਼ਹਿਰੀ ਨੇ ਲੰਘੀ 15 ਫਰਵਰੀ ਨੂੰ ਨਗਰ ਕੌਂਸਲ ਅਮਲੇ ਨੂੰ ਗੰਦੇ ਨਾਲੇ ਦੀ ਸਫਾਈ ਦੌਰਾਨ ਕੱਪੜੇ ਦੀ ਬਣਾਈ ਬੋਰੀ ’ਚ ਬੰਨ੍ਹ ਕੇ ਸੁੱਟੀ ਹੋਈ ਲਾਸ਼ ਦਾ ਸੁਰਾਗ ਲਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 15 ਫਰਵਰੀ ਨੂੰ ਜਦੋਂ ਨਗਰ ਕੌਂਸਲ ਦਾ ਅਮਲਾ ਰਾਜੇਸ਼ ਕੁਮਾਰ, ਸ਼ਾਮ ਚੰਦ ਅਤੇ ਰਾਕੇਸ਼ ਕੁਮਾਰ ਸੈਕਟਰੀ ਇੰਸ. ਰਣਜੀਤ ਸਿੰਘ ਦੀ ਅਗਵਾਈ ਹੇਠ ਸੁਭਾਸ਼ ਗੇਟ ਤੋਂ ਗਰੇਵਾਲ ਕਲੋਨੀ ਵਾਲੇ ਗੰਦੇ ਨਾਲੇ ਦੀ ਸਫਾਈ ਕਰਵਾ ਰਹੇ ਸਨ ਤਾਂ ਅਚਾਨਕ ਇੱਕ ਕੱਪੜੇ ਦੀ ਬੋਰੀ ਮਿਲੀ, ਜਿਸ ਸਬੰਧੀ ਇੰਸਪੈਕਟਰ ਰਣਜੀਤ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ। 

 ਪੁਲੀਸ ਨੇ ਬੋਰੀ ਨੂੰ ਖੋਲ੍ਹਿਆ ਤਾਂ ਵਿੱਚੋਂ ਇੱਕ ਲਾਸ਼ ਮਿਲੀ। ਜਦੋਂ ਪੁਲੀਸ ਨੇ ਸ਼ਹਿਰ ’ਚ ਰਹਿੰਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਲਾਸ਼ ਦੀ ਸ਼ਨਾਖਤ ਕਰਨ ਲਈ ਸੱਦਿਆ ਤਾਂ ਪਤਾ ਲੱਗਾ ਕਿ ਇਹ ਲਾਸ਼ ਜਗਰਾਉਂ ਨਲਕਿਆਂ ਵਾਲੇ ਖੂਹ ਕੋਲ ਕਿਰਾਏ ਦੇ ਮਕਾਨ ’ਚ ਰਹਿੰਦੇ ਗਾਲਿਬ ਹੁਸੈਨ ਪੁੱਤਰ ਇਬਰਾਹੀਮ ਵਾਸੀ ਬਿਗਵੇਸਰੀ ਥਾਣਾ ਜੋਕੀ (ਬਿਹਾਰ) ਦੀ ਹੈ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਡੀਐੱਸਪੀ ਜਤਿੰਦਰਜੀਤ ਸਿੰਘ, ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦਿੱਲੀ ਤੋਂ ਜਾਵੇਦ ਨਾਮਕ ਮੁਲਜ਼ਮ ਜੋ ਕਿ ਜਾਮੀਆਂ ਨਗਰ ਦੇ ਪਿਛਲੇ ਪਾਸੇ ਸ਼ਾਹੀਨ ਬਾਗ ’ਚ ਰਹਿੰਦਾ ਸੀ ਨੂੰ ਗ੍ਰਿਫਤਾਰ ਕੀਤਾ। ਜਾਵੇਦ ਨੇ ਦੱਸਿਆ ਕਿ ਮ੍ਰਿਤਕ ਗਾਲਿਬ ਹੁਸੈਨ ਤਾਂਤਰਿਕ ਸੀ। ਉਸ ਕੋਲ ਜਾਵੇਦ ਆਪਣੀ ਪਛਾਣ ਵਾਲੀ ਔਰਤ ਫਾਤਿਮਾ ਨੂੰ ਲੈ ਕੇ ਆਇਆ। ਜਾਵੇਦ ਨੂੰ ਸ਼ੱਕ ਹੋ ਗਿਆ ਕਿ ਗਾਲਿਬ ਹੁਸੈਨ ਨੇ ਫਾਤਿਮਾ ਨਾਲ ਨਾਜਾਇਜ਼ ਸਬੰਧ ਬਣਾਏ ਹਨ। 

 ਇਸ ਮਗਰੋਂ ਉਸ ਨੇ ਫਾਤਿਮਾ ਨੂੰ ਦਿੱਲੀ ਭੇਜ ਦਿੱਤਾ ਅਤੇ ਖੁਦ ਗਾਲਿਬ ਕੋਲ ਰੁਕ ਗਿਆ। ਰਾਤ ਵੇਲੇ ਦੋਹਾਂ ਦੀ ਲੜਾਈ ਹੋਈ, ਜਿਸ ਉਪਰੰਤ ਜਾਵੇਦ ਨੇ ਸੁੱਤੇ ਪਏ ਗਾਲਿਬ ਦੇ ਸਿਰ ’ਚ ਇੱਟ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨਾਲੇ ’ਚ ਸੁੱਟਕੇ ਉਹ ਖ਼ੁਦ ਦਿੱਲੀ ਭੱਜ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਫਰਾਰ ਔਰਤ ਫਾਤਿਮਾ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All