DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੁਲੀਸ ’ਤੇ ਇੱਕਤਰਫ਼ਾ ਕਾਰਵਾਈ ਦੇ ਦੋਸ਼

ਪੀਡ਼ਤ ਧਿਰ ਨੇ ਇਨਸਾਫ਼ ਨਾ ਮਿਲਣ ’ਤੇ ਧਰਨਾ ਲਾੳੁਣ ਦੀ ਚਿਤਾਵਨੀ ਦਿੱਤੀ

  • fb
  • twitter
  • whatsapp
  • whatsapp
featured-img featured-img
ਕਾਰਵਾਈ ਨਾ ਕਰਨ ਬਾਰੇ ਦੱਸਦੇ ਹੋਏ ਪੀੜਤ।
Advertisement

ਪਿੰਡ ਮਾਂਹਪੁਰ ਵਿੱਚ ਖੇਤ ਵਾਹੁਣ ਸਬੰਧੀ ਦੋ ਪਰਿਵਾਰਾਂ ਵਿੱਚ ਹੋਏ ਝਗੜੇ ਦੌਰਾਨ ਪੀੜਤ ਧਿਰ ਨੇ ਸਿਆਸੀ ਦਬਾਅ ਹੇਠ ਪੁਲੀਸ ’ਤੇ ਪੱਖਪਾਤ ਕਰਨ ਅਤੇ ਇਕਤਰਫ਼ਾ ਕਾਰਵਾਈ ਕਰਨ ਦੇ ਦੋਸ਼ ਲਾਏ ਹਨ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਕਰਨਵੀਰ ਸਿੰਘ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਜਦੋਂ ਉਹ ਆਪਣੇ ਖੇਤ ਵਿੱਚ ਤਵੀਆਂ ਨਾਲ ਵਾਹੀ ਕਰ ਰਿਹਾ ਸੀ ਤਾਂ ਵੱਟ ਦੇ ਨੇੜੇ ਤਵੀਆਂ ਲੱਗਣ ਕਾਰਨ ਨਾਲ ਲੱਗਦੇ ਖੇਤ ਵਾਲੇ ਕੁਲਜੀਤ ਸਿੰਘ ਅਤੇ ਉਸ ਦੇ ਪੁੱਤਰ ਨੇ ਉਸ ’ਤੇ ਹਮਲਾ ਕਰ ਦਿੱਤਾ। ਪੀੜਤ ਮੁਤਾਬਕ ਪਿਓ-ਪੁੱਤ ਨੇ ਉਸ ਦੀ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਸਿਵਲ ਹਸਪਤਾਲ ਪਾਇਲ ਦਾਖ਼ਲ ਕਰਵਾਇਆ ਜਿੱਥੇ ਉਹ ਤਿੰਨ ਦਿਨ ਜ਼ੇਰੇ ਇਲਾਜ ਰਿਹਾ।

Advertisement

ਕਰਨਵੀਰ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਨੇ ਜਲਦਬਾਜ਼ੀ ਵਿੱਚ ਉਸੇ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪਾਇਲ ਅਦਾਲਤ ਜਾ ਕੇ ਜ਼ਮਾਨਤਾਂ ਕਰਵਾਉਣ ਲਈ ਮਜਬੂਰ ਕਰ ਦਿੱਤਾ ਪਰ ਘਟਨਾ ਨੂੰ 20 ਦਿਨ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸੱਤਾਧਾਰੀ ਧਿਰ ਨਾਲ ਸਬੰਧਤ ਦੂਜੀ ਧਿਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਐੱਮ ਐੱਲ ਆਰ ਕੱਟਣ ਅਤੇ ਪੁਲੀਸ ਚੌਕੀ ਰੌਣੀ ਵਿੱਚ ਬਿਆਨ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਮਾਮਲੇ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਐੱਸ ਐੱਸ ਪੀ ਖੰਨਾ ਅਤੇ ਐੱਸ ਡੀ ਐੱਮ ਪਾਇਲ ਨੂੰ ਵੀ ਦਰਖ਼ਾਸਤ ਦਿੱਤੀ ਹੈ ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

Advertisement

ਮਾਮਲੇ ਦੀ ਪੜਤਾਲ ਦਾ ਭਰੋਸਾ

ਥਾਣਾ ਪਾਇਲ ਦੇ ਮੁੱਖ ਅਫ਼ਸਰ ਹਰਦੀਪ ਸਿੰਘ ਨੇ ਕਿਹਾ ਕਿ ਇਸ ਕੇਸ ਬਾਰੇ ਉਨ੍ਹਾਂ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕਿਉਂਕਿ ਚੌਕੀ ਇੰਚਾਰਜ ਬਿਮਾਰ ਚੱਲ ਰਹੇ ਹਨ, ਫਿਰ ਵੀ ਉਹ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ।

Advertisement
×