ਮਾਛੀਵਾੜਾ ਮਾਰਕੀਟ ਕਮੇਟੀ ਦਾ ਲੇਖਾਕਾਰ ਰਿਸ਼ਵਤ ਲੈਂਦਾ ਕਾਬੂ

ਮਾਛੀਵਾੜਾ ਮਾਰਕੀਟ ਕਮੇਟੀ ਦਾ ਲੇਖਾਕਾਰ ਰਿਸ਼ਵਤ ਲੈਂਦਾ ਕਾਬੂ

ਮਾਛੀਵਾੜਾ( ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਮਾਰਕੀਟ ਕਮੇਟੀ ’ਚ ਅੱਜ ਵਿਜੀਲੈਂਸ ਵਿਭਾਗ ਸੁਕਾਇਡ ਫਲਾਇੰਗ ਮੁਹਾਲੀ ਵੱਲੋਂ ਛਾਪੇਮਾਰੀ ਕਰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਅਨਾਜ ਮੰਡੀ ’ਚ ਇਹ ਸਾਰੀ ਕਾਨੂੰਨੀ ਕਾਰਵਾਈ ਅਨਾਜ ਮੰਡੀ ’ਚ ਬਿਜਲੀ ਦਾ ਕੰਮ ਕਰਨ ਵਾਲੇ ਠੇਕੇਦਾਰ ਦੀ ਸ਼ਿਕਾਇਤ ਦੇ ਅਧਾਰ ’ਤੇ ਹੋਈ। ਟੀਮ ਦੀ ਅਗਵਾਈ ਕਰ ਰਹੇ ਡੀਐੱਸਪੀ ਅਜੈ ਕੁਮਾਰ, ਸਬ-ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਜਗਦੇਵ ਸਿੰਘ ਠੇਕੇਦਾਰ ਨੇ ਮਾਛੀਵਾੜਾ ਅਨਾਜ ਮੰਡੀ ’ਚ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਹੋਇਆ ਸੀ ਜਿਸ ਦੀ ਅਦਾਇਗੀ ਸਬੰਧੀ ਲੇਖਾਕਾਰ ਗੁਰਮੇਲ ਸਿੰਘ ਉਸ ਕੋਲੋਂ ਬਣਦੀ ਰਕਮ ਦਾ 20 ਫੀਸਦੀ,ਜਿਸ ਕਾਰਨ ਠੇਕੇਦਾਰ ਦਾ 1 ਲੱਖ 45 ਹਜ਼ਾਰ ਰੁਪਏ ਦਾ ਬਿੱਲ ਰੋਕਿਆ ਹੋਇਆ ਸੀ, ਜਿਸ ’ਚ ਵਿਭਾਗ ਦੇ ਜੇਈ ਮਨੋਹਰ ਸਿੰਘ ਦੀ ਵੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਵਿਜੀਲੈਂਸ ਸੁਕਾਇਡ ਫਲਾਇੰਗ ਮੋਹਾਲੀ ਦੀ ਟੀਮ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਪਰਦਾਫ਼ਾਸ਼ ਕਰਨ ਲਈ ਬੜੀ ਚੌਕਸੀ ਨਾਲ ਆਈ ਅਤੇ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਨ੍ਹਾਂ ਵਲੋਂ ਆਪਣੀ ਕਾਰ ’ਤੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਲਗਾਇਆ ਹੋਇਆ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All