ਅਭਿਸ਼ੇਕ ਨੇ ਪੀਸੀਐੱਸ ਪ੍ਰੀਖਿਆ ’ਚ ਦੂਜਾ ਰੈਂਕ ਹਾਸਲ ਕੀਤਾ

ਅਭਿਸ਼ੇਕ ਨੇ ਪੀਸੀਐੱਸ ਪ੍ਰੀਖਿਆ ’ਚ ਦੂਜਾ ਰੈਂਕ ਹਾਸਲ ਕੀਤਾ

ਜੋਗਿੰਦਰ ਸਿੰਘ ਓਬਰਾਏ

ਖੰਨਾ, 19 ਜੂਨ

ਇਥੋਂ ਦੇ ਨਰੋਤਮ ਨਗਰ ਦੇ ਵਸਨੀਕ ਅਭਿਸ਼ੇਕ ਸ਼ਰਮਾ ਨੇ ਪੰਜਾਬ ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ ਦੂਜਾ ਰੈਂਕ ਹਾਸਲ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਅਭਿਸ਼ੇਕ ਨੇ ਕਿਹਾ ਕਿ ਦੋ ਵਾਰ ਨਾਕਾਮੀ ਉਪਰੰਤ ਵੀ ਉਹ ਆਪਣੇ ਮਿੱਥੇ ਟੀਚੇ ਤੋਂ ਭਟਕਿਆ ਨਹੀਂ ਅਤੇ ਸਖ਼ਤ ਮਿਹਨਤ ਕਰਕੇ ਅੱਜ ਇਹ ਪ੍ਰਾਪਤੀ ਕੀਤੀ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਇਕ ਵਾਰ ਆਪਣਾ ਨਿਸ਼ਾਨਾ ਮਿੱਥ ਕੇ ਤੁਰਨਾ ਚਾਹੀਦਾ ਹੈ ਤੇ ਕਦੇ ਵੀ ਹਰ ਨਹੀਂ ਮੰਨਣੀ ਚਾਹੀਦੀ ਅਤੇ ਨਾਕਾਮ ਹੋਣ ਤੇ ਹੋਰ ਇਮਾਨਦਾਰੀ ਨਾਲ ਮਿਹਨਤ ਕੀਤੀ ਜਾਵੇ। ਪਿਤਾ ਪਵਨ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਡਾਕਟਰ ਹਨ ਅਤੇ ਉਨ੍ਹਾਂ ਦੇ ਬੇਟੇ ਦਾ ਸਿਵਲ ਸਰਵਿਸਿਜ਼ ਹਾਸਲ ਕਰਕੇ ਲੋਕਾਂ ਦੀ ਮਦਦ ਕਰਨਾ ਮੁੱਖ ਟੀਚਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All