‘ਆਪ’ ਨੇ ਅੱਜ ਦੂਜੀ ਵੱਡੀ ਗਾਰੰਟੀ ਪੂਰੀ ਕੀਤੀ: ਮਾਣੂੰਕੇ : The Tribune India

‘ਆਪ’ ਨੇ ਅੱਜ ਦੂਜੀ ਵੱਡੀ ਗਾਰੰਟੀ ਪੂਰੀ ਕੀਤੀ: ਮਾਣੂੰਕੇ

‘ਆਪ’ ਨੇ ਅੱਜ ਦੂਜੀ ਵੱਡੀ ਗਾਰੰਟੀ ਪੂਰੀ ਕੀਤੀ: ਮਾਣੂੰਕੇ

ਮੁਹੱਲਾ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਸਰਵਜੀਤ ਕੌਰ ਮਾਣੂੰਕੇ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਗਸਤ

ਇਥੇ 75ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 75 ਨਵੇਂ ‘ਆਮ ਆਦਮੀ ਮੁਹੱਲਾ ਕਲੀਨਿਕ’ ਸ਼ੁਰੂ ਕੀਤੇ ਗਏ ਹਨ, ਜਿਸ ਲੜੀ ’ਚ ਜਗਰਾਉਂ ਦੇ ਪੁਰਾਣੇ ਸਿਵਲ ਹਸਪਤਾਲ ’ਚ ਖੁੱਲ੍ਹੇ ਮੁਹੱਲਾ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨ ਦਲਜੀਤ ਕੌਰ ਅਤੇ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਵੀ ਮੌਜੂਦ ਸਨ। ਵਿਧਾਇਕ ਮਾਣੂੰਕੇ ਨੇ ਆਖਿਆ ਕਿ ਹੁਣ ਮੱਧਵਰਗੀ ਅਤੇ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕੋਈ ਵੀ ਮਰੀਜ਼ ਦਵਾਈ ਤੋਂ ਵਾਂਝਾ ਨਹੀਂ ਰਹੇਗਾ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀ ਹੋਈ ਦੂਜੀ ਗਾਰੰਟੀ 75 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਕੇ ਪੂਰੀ ਕਰ ਦਿੱਤੀ ਹੈ। ਇਸ ਮੁਹੱਲਾ ਕਲੀਨਿਕ ’ਚ ਇਕ ਐੱਮਬੀਬੀਐੱਸ ਡਾਕਟਰ, ਇਕ ਕਲੀਨੀਕਲ ਸਹਾਇਕ, ਇਕ ਫਾਰਮੇਸੀ ਅਫ਼ਸਰ ਅਤੇ ਲੈਬਾਰੇਟਰੀ ਸਟਾਫ ਲੋਕਾਂ ਦੀ ਸਹੂਲਤ ਲਈ ਹਾਜ਼ਰ ਰਹੇਗਾ। ਮੁਹੱਲਾ ਕਲੀਨਿਕਾਂ ਵਾਸਤੇ ਇਹ ਸਟਾਫ਼ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨਾਲੋਂ ਵੱਖਰੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਇਸ ਮੁਹੱਲਾ ਕਲੀਨਿਕ ’ਚ ਸੌ ਤੋਂ ਵੱਧ ਟੈਸਟ ਮੁਫ਼ਤ ਹੋਣਗੇ, ਦਵਾਈਆਂ ਮੁਫ਼ਤ ਮਿਲਣਗੀਆਂ, ਅਤਿ-ਅਧੁਨਿਕ ਤਰੀਕੇ ਨਾਲ ਮੁੱਢਲਾ ਇਲਾਜ ਹੋਵੇਗਾ। ਇਲਾਜ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਖੱਜਲ ਖੁਆਰੀ ਖ਼ਤਮ ਹੋਵੇਗੀ। 90 ਫ਼ੀਸਦ ਹਲਕੇ ਦੇ ਲੋਕ ਇਲਾਜ ਤੋਂ ਬਾਅਦ ਇਸ ਮੁਹੱਲਾ ਕਲੀਨਿਕ ਤੋਂ ਹੀ ਠੀਕ ਹੋ ਜਾਣਗੇ। ਲੋਕ ਹੁਣ ਬਿਨਾਂ ਕਿਸੇ ਮਹਿੰਗੇ ਟੈਸਟਾਂ ਦੇ ਡਰ ਤੋਂ ਇਥੇ ਮੁਫ਼ਤ ’ਚ ਇਲਾਜ ਕਰਵਾ ਸਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All