DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

AAP-BJP Alliance Wins: ਭਾਜਪਾ ਦੇ ਸਹਿਯੋਗ ਨਾਲ ‘ਆਪ’ ਨੂੰ ਪ੍ਰਧਾਨਗੀ ਮਿਲੀ

ਨਗਰ ਕੌਂਸਲ ਜਗਰਾਉਂ ਦੇ ‘ਆਪ’ ਕੌਂਸਲਰ ਕੰਵਰਪਾਲ ਸਿੰਘ ਪ੍ਰਧਾਨ ਅਤੇ ਭਾਜਪਾ ਕੌਂਸਲਰ ਪੱਪੂ ਸੀਨੀਅਰ ਮੀਤ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਚੋਣ ਮਗਰੋਂ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਅਤੇ ਹੋਰ।
Advertisement

ਪਿਛਲੇ ਕਈ ਦਿਨ ਤੋਂ ਨਗਰ ਕੌਂਸਲ ਜਗਰਾਉਂ ਦੀ ਪ੍ਰਧਾਨਗੀ ਲਈ ਚੱਲ ਰਹੀਆਂ ਕਿਆਸਰਾਈਆਂ ਅੱਜ ਖ਼ਤਮ ਹੋ ਗਈਆਂ। ਸੱਤਾਧਾਰੀ ਧਿਰ ਨੇ ਆਖਰ ਭਾਜਪਾ ਨਾਲ ਗੱਠਜੋੜ ਕਰ ਕੇ ਕਾਰਜਕਾਰੀ ਪ੍ਰਧਾਨ ਰਹੇ ਕੰਵਰਪਾਲ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਕੌਂਸਲ ਕੈਂਪਸ’ਚ ਚੋਣ ਦੌਰਾਨ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਚੋਣ ਕਨਵੀਨਰ ਉਪ-ਮੰਡਲ ਮੈਜਿਸਟਰੇਟ ਬਾਦਲਦੀਨ ਹਾਜ਼ਰ ਰਹੇ।ਇਸ ਮੌਕੇ ਐੱਸ ਐੱਸ ਪੀ ਡਾ. ਅੰਕੁਰ ਗਪਤਾ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 9 ‘ਆਪ’, 9 ਕਾਂਗਰਸ ਅਤੇ 4 ਭਾਜਪਾ ਤੇ 1 ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਭਾਵੇਂ ਤਿੰਨੇ ਪਾਰਟੀਆਂ ਆਪਸ ਵਿੱਚ ਕੱਟੜ ਵਿਰੋਧੀ ਹਨ ਪਰ ਅੱਜ ਭਾਜਪਾ ਅਤੇ ‘ਆਪ’ ਦੇ ਗੱਠਜੋੜ ਮਗਰੋਂ ਉਮੀਦਵਾਰ ਕੰਵਰਪਾਲ ਸਿੰਘ ਨੂੰ 23 ਵਿੱਚੋਂ 14 ਵੋਟਾਂ ਪਈਆਂ। ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਸਤੀਸ਼ ਕੁਮਾਰ ਪੱਪੂ (ਭਾਜਪਾ) ਨੂੰ ਚੁਣਿਆ ਗਿਆ, ਮੀਤ ਪ੍ਰਧਾਨ ਕਾਂਗਰਸ ਪਾਰਟੀ ਦੇ ਵਰਿੰਦਰ ਸਿੰਘ ਕਲੇਰ ਬਣੇ।

ਕੰਵਰਪਾਲ ਦੀ ਸ਼ਖ਼ਸੀਅਤ ਕਾਰਨ ਸਮਰਥਨ ਦਿੱਤਾ: ਸ਼ਰਮਾ

ਜਗਰਾਉਂ: ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਕੰਵਰਪਾਲ ਸਿੰਘ ਨੂੰ ਸਮਰਥਨ ਦੇਣ ਦੇ ਮੁੱਦੇ ’ਤੇ ਜ਼ਿਲ੍ਹਾ ਜਗਰਾਉਂ ਤੋਂ ਭਾਜਪਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੋਈ ਸਮਰਥਨ ਨਹੀਂ ਦਿੱਤਾ। ਸਮਰਥਨ ਕੌਂਸਲਰ ਕੰਵਰਪਾਲ ਸਿੰਘ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਅਤੇ ਸ਼ਹਿਰ ਦੇ ਵਿਕਾਸ ਨੂੰ ਲੀਹ ’ਤੇ ਲੈ ਕੇ ਆਉਣ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ‘ਆਪ’ ਕੰਵਰਪਾਲ ਸਿੰਘ ਦੀ ਥਾਂ ਕਿਸੇ ਹੋਰ ਉਮੀਦਵਾਰ ਨੂੰ ਪ੍ਰਧਾਨਗੀ ਲਈ ਖੜ੍ਹਾ ਕਰਦੀ ਤਾਂ ਭਾਜਪਾ ਵੱਲੋਂ ਉਸ ਬਾਰੇ ਵਿਚਾਰ ਜ਼ਰੂਰ ਕਰਨਾ ਸੀ। ਇਸ ਤੋਂ ਇਲਾਵਾ ‘ਆਪ’ ਸਰਕਾਰ ਖ਼ਿਲਾਫ਼ ਭਾਜਪਾ ਹਾਈਕਮਾਂਡ ਜੋ ਵੀ ਨਿਰਦੇਸ਼ ਜਾਰੀ ਕਰੇਗੀ, ਜਾਂ ਕੋਈ ਪ੍ਰੋਗਰਾਮ ਉਲੀਕੇਗੀ ਉਸ ਦੇ ਅਨੁਸਾਰ ਸਥਾਨਕ ਸਮੁੱਚੀ ਲੀਡਰਸ਼ਿਪ ਕੰਮ ਕਰੇਗੀ।

ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ ਕਾਂਗਰਸ ਇੱਕਜੁੱਟ ਰਹੀ

Advertisement

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਕਾਂਗਰਸ ਪਾਰਟੀ ਨੇ ਅੱਜ ਇਥੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਮੌਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ ਸਾਰੇ ਕੌਂਸਲਰਾਂ ਨੂੰ ਇਕੱਠੇ ਰੱਖਣ ਵਿੱਚ ਕਾਮਯਾਬ ਹੋਈ। ਨਗਰ ਕੌਂਸਲ ਦੇ ਪ੍ਰਧਾਨ ਦੀ ਅੱਜ ਚੋਣ ਹੋਣੀ ਸੀ ਪਰ ‘ਆਪ’ ਅਤੇ ਕਾਂਗਰਸ ਦੇ 9-9 ਕੌਂਸਲਰ ਹੋਣ ਕਰ ਕੇ ਚੋਣ ਬੇਹੱਦ ਦਿਲਚਸਪ ਬਣ ਗਈ ਸੀ। ਕਿਆਸ ਲਾਏ ਜਾ ਰਹੇ ਸਨ ਕਿ ਪਿਛਲੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਕੁਝ ਕਾਂਗਰਸੀ ਕੌਂਸਲਰ ਸੱਤਾਧਿਰ ਦੇ ਪੱਖ ਵਿੱਚ ਭੁਗਤਣਗੇ ਪਰ ਦੋ ਦਿਨ ਤੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ ਵਿੱਢੇ ਮੀਟਿੰਗਾਂ ਦੇ ਸਿਲਸਿਲੇ ਦਾ ਹਾਂ-ਪੱਖੀ ਨਤੀਜਾ ਅੱਜ ਇਨ੍ਹਾਂ ਕਾਂਗਰਸੀ ਕੌਂਸਲਰਾਂ ਦੀ ਇਕਜੁੱਟਤਾ ਦੇ ਰੂਪ ਵਿੱਚ ਸਾਹਮਣੇ ਆਇਆ। ਆਮ ਆਦਮੀ ਪਾਰਟੀ ਨੂੰ ਆਪਣਾ ਪ੍ਰਧਾਨ ਬਣਾਉਣ ਲਈ ਚਾਰ ਕੌਂਸਲਰਾਂ ਦੀ ਹਮਾਇਤ ਲੋੜੀਂਦੀ ਸੀ ਜੋ ਭਾਜਪਾ ਦੇ ਜੇਤੂ ਚਾਰ ਕੌਂਸਲਰਾਂ ਨੇ ਪੂਰੀ ਕੀਤੀ। ਕਾਂਗਰਸ ਵੱਲੋਂ ਵਰਿੰਦਰ ਸਿੰਘ ਕਲੇਰ ਨੂੰ ਮੀਤ ਪ੍ਰਧਾਨ ਚੁਣੇ ਜਾਣ ’ਤੇ ਸਭ ਨੇ ਵਧਾਈ ਦਿੱਤੀ। ਜੱਗਾ ਹਿੱਸੋਵਾਲ, ਮੇਜਰ ਮੁੱਲਾਂਪੁਰ ਤੇ ਸੋਨੀ ਗਾਲਿਬ ਨੇ ਕਿਹਾ ਕਿ ਜਿਵੇਂ ਅੱਜ ਭਾਜਪਾ ਸੱਤਾਧਾਰੀ ‘ਆਪ’ ਦਾ ਪ੍ਰਧਾਨ ਬਣਾਉਣ ਲਈ ਪਿੱਠ ‘ਤੇ ਆਈ ਉਸ ਤੋਂ ਪੁਰਾਣੇ ਦੋਸ਼ ਮੁੜ ਸੱਚ ਸਾਬਤ ਹੋਏ ਹਨ ਕਿ ਇਹ ਦੋਵੇਂ ਪਾਰਟੀਆਂ ਇਕੋ ਟੀਮ ਦਾ ਹਿੱਸਾ ਹਨ। ਸੀਨੀਅਰ ਕਾਂਗਰਸੀ ਆਗੂ ਇੰਜੀ. ਜਗਦੀਪ ਸਿੰਘ ਨੇ ਵੀ ਕਾਂਗਰਸ ਦੀ ਇਕਜੁੱਟਤਾ ਨੂੰ ਪਾਰਟੀ ਲਈ ਹਾਂ-ਪੱਖੀ ਸ਼ੁਭ ਸੰਕੇਤ ਕਰਾਰ ਦਿੱਤਾ।

Advertisement

Advertisement
×