DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਇਲ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

ਬਲਜਿੰਦਰ ਕੌਰ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਪਾਇਲ ਦੀ ਨਵ-ਨਿਯੁਕਤ ਪ੍ਰਧਾਨ ਬਲਜਿੰਦਰ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ।
Advertisement

ਪਿਛਲੇ ਕਾਫੀ ਦਿਨਾਂ ਤੋਂ ਕੌਂਸਲਰਾਂ ਦਾ ਜੋੜ-ਤੋੜ ਕਰਦਿਆਂ ਅਖੀਰ ਅੱਜ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ।

ਨਗਰ ਕੌਂਸਲ ਪਾਇਲ ਦੇ ਅਹੁਦੇਦਾਰਾਂ ਦੀ ਚੋਣ ਸਮੇਂ ਉਪ ਮੰਡਲ ਮੈਜਿਸਟਰੇਟ ਪਾਇਲ ਕਨਵੀਨਰ ਕਮ-ਪ੍ਰਜਾਈਡਿੰਗ ਅਫਸਰ ਪ੍ਰੀਤਇੰਦਰ ਸਿੰਘ ਬੈਂਸ, ਕਾਰਜਸਾਧਕ ਅਫਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੌਜੂਦਗੀ ਵਿੱਚ ਬੀਬੀ ਬਲਜਿੰਦਰ ਕੌਰ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ।

Advertisement

ਵਿਧਾਇਕ ਗਿਆਸਪੁਰਾ ਨੇ ਨਗਰ ਕੌਂਸਲ ਦੀ ਨਵੀਂ ਚੁਣੀ ਗਈ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਬਲਜਿੰਦਰ ਕੌਰ, ਮੀਤ ਪ੍ਰਧਾਨ ਬੂਟਾ ਸਿੰਘ ਅਤੇ ਯੂਨੀਅਰ ਮੀਤ ਪ੍ਰਧਾਨ ਬੀਬੀ ਦਾਨੋ ਰਾਣੀ ਦਾ ਮੂੰਹ ਮਿੱਠਾ ਕਰਵਾਉਂਦਿਆ ਵਧਾਈ ਦਿੱਤੀ। ਉਨ੍ਹਾਂ ਚੁਣੀ ਗਈ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣ ਨੂੰ ਤਰਜੀਹ ਦੇਣ।

Advertisement

ਪ੍ਰਧਾਨ ਬੀਬੀ ਬਲਜਿੰਦਰ ਕੌਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਸਹਿਰ ਦੀ ਤਰੱਕੀ ਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹਿਣਗੇ।

ਇਸ ਮੌਕੇ ਪ੍ਰਧਾਨ ਏ ਪੀ ਜੱਲ੍ਹਾ, ਕੌਂਸਲਰ ਧਰਮਿੰਦਰ ਸਿੰਘ ਛਿੰਦੀ, ਸੁਖਪ੍ਰੀਤ ਸਿੰਘ ਸੋਹੀ, ਗੁਰਪ੍ਰੀਤ ਸਿੰਘ ਗੁਰੀ, ਪਰਮਿੰਦਰ ਸਿੰਘ, ਕਮਲਜੀਤ ਕੌਰ, ਬਲਵਿੰਦਰ ਕੌਰ ਸਾਰੇ ਕੌਂਸਲਰ, ਜੰਗ ਸਿੰਘ, ਮੇਜਰ ਸਿੰਘ, ਰਮਨ ਮੈਨਰੋ, ਤਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਚੇਅਰਮੈਨ ਰਾਜਿੰਦਰ ਕੁਮਾਰ ਰਾਜੂ, ਪੀ ਏ ਮਨਜੀਤ ਸਿੰਘ ਡੀ ਸੀ, ਸਾਬਕਾ ਪ੍ਰਧਾਨ ਬਿੱਟੂ ਪੁਰੀ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਗੁਰਜਿੰਦਰ ਸਿੰਘ ਨਿੱਕਾ, ਸੁਰਾਜ ਖ਼ਾਨ ਹਾਜ਼ਰ ਸਨ। ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਐੱਸ ਐੱਚ ਓ ਹਰਦੀਪ ਸਿੰਘ ਵੀ ਮੌਜੂਦ ਰਹੇ।

Advertisement
×