13 ਗ੍ਰਾਮ Heroin ਸਣੇ ਇੱਕ ਨੌਜਵਾਨ ਅਤੇ ਔਰਤ ਨੂੰ ਕੀਤਾ Arrest!
ਖੰਨਾ ਪੁਲੀਸ ਨੇ ਨੌਜਵਾਨ ਅਤੇ ਔਰਤ ਨੂੰ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ ਐੱਸ ਆਈ ਜਗਤਾਰ ਸਿੰਘ ਅਨੁਸਾਰ ਰੇਲਵੇ ਰੋਡ ਤੋਂ ਐਫ਼ ਸੀ ਆਈ ਗੁਦਾਮਾਂ ਵੱਲ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਵੱਲੋਂ ਆ ਰਹੇ ਇੱਕ ਨੌਜਵਾਨ ਨੇ ਪੁਲੀਸ ਨੂੰ...
Advertisement
ਖੰਨਾ ਪੁਲੀਸ ਨੇ ਨੌਜਵਾਨ ਅਤੇ ਔਰਤ ਨੂੰ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ ਐੱਸ ਆਈ ਜਗਤਾਰ ਸਿੰਘ ਅਨੁਸਾਰ ਰੇਲਵੇ ਰੋਡ ਤੋਂ ਐਫ਼ ਸੀ ਆਈ ਗੁਦਾਮਾਂ ਵੱਲ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਵੱਲੋਂ ਆ ਰਹੇ ਇੱਕ ਨੌਜਵਾਨ ਨੇ ਪੁਲੀਸ ਨੂੰ ਦੇਖ ਕੇ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ, ਜਿਸ ਵਿੱਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਦੂਜੇ ਮਾਮਲੇ ਵਿੱਚ ਏ ਐੱਸ ਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਪਾਲੋ ਵਾਸੀ ਮਲੌਦ ਨਾਮੀ ਔਰਤ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਮਿਲੀ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×
