ਤੇਜ਼ ਝੱਖੜ ਤੇ ਹਨੇਰੀ ਨੇ ਦਰੱਖਤ ਤੇ ਟਰਾਂਸਫਾਰਮਰ ਡੇਗੇ

ਤੇਜ਼ ਝੱਖੜ ਤੇ ਹਨੇਰੀ ਨੇ ਦਰੱਖਤ ਤੇ ਟਰਾਂਸਫਾਰਮਰ ਡੇਗੇ

ਦੋਰਾਹਾ-ਪਾਇਲ ਮਾਰਗ ’ਤੇ ਡਿੱਗੇ ਦਰੱਖਤਾਂ ਕਾਰਨ ਬੰਦ ਪਿਆ ਮਾਰਗ।

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 13 ਜੁਲਾਈ

ਲੰਘੀ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਦੋਰਾਹਾ-ਪਾਇਲ ਰੋਡ ’ਤੇ ਵੱਡੇ ਦਰੱਖਤ ਡਿੱਗਣ ਅਤੇ ਬਿਜਲੀ ਟਰਾਂਸਫਾਰਮਰਾਂ ਸਮੇਤ ਬਿਜਲੀ ਦੇ ਖੰਭੇ ਡਿੱਗਣ ਨਾਲ ਇਹ ਮਾਰਗ ਬਿਲਕੁਲ ਬੰਦ ਹੋ ਗਿਆ। ਦਰੱਖਤ ਡਿੱਗਣ ਨਾਲ ਜਿੱਥੇ ਜੰਗਲਾਤ ਵਿਭਾਗ ਦਾ ਮਾਲੀ ਨੁਕਸਾਨ ਹੋਇਆ ਉਥੇ ਹੀ ਬਿਜਲੀ ਵਿਭਾਗ ਦੇ ਦੋ ਟਰਾਂਸਫਾਰਮਰ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਕਰੀਬ 25 ਖੰਭੇ ਵੀ ਟੁੱਟ ਗਏ, ਜਿਸ ਕਾਰਨ ਪਿੰਡਾਂ ਦੀ 24 ਘੰਟੇ ਸਪਲਾਈ ਪ੍ਰਭਾਵਿਤ ਹੋ ਗਈ ਅਤੇ ਕਿਸਾਨਾਂ ਦੀਆਂ ਮੋਟਰਾਂ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਿਸਾਨ ਵੀ ਚਿੰਤਾ ਦੇ ਆਲਮ ਵਿਚ ਹਨ। ਪਾਇਲ ਪੁਲੀਸ ਨੇ ਮੌਕੇ ਦੀ ਨਜ਼ਾਕਤ ਮੁਤਾਬਿਕ ਦੋਰਾਹਾ ਪਾਇਲ ਮਾਰਗ ਬੰਦ ਕਰਵਾ ਦਿੱਤਾ ਤਾਂ ਜੋ ਕਿਸੇ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ। ਵਣ ਵਿਭਾਗ ਦੇ ਕਰਮਚਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਗਵਾਨ ਦੇ ਪੰਜ ਅਤੇ ਸੱਤ ਕੁ ਦਰਖਤ ਕਜੇਲੀਆਂ ਪਲਾਂਟ ਦੇ ਟੁੱਟੇ ਹਨ ਬਾਕੀ ਤਾਂ ਭਾਰੀ ਦਰਖਤਾਂ ਦੇ ਟਾਹਣੇ ਟੁੱਟੇ ਹਨ। ਸਵੇਰ ਤੱਕ ਰਸਤਾ ਸਾਫ ਕਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All