ਪੁਰਾਣੀ ਰੰਜਿਸ਼ ਤਹਿਤ ਫਾਰਮ ਹਾਊਸ ’ਤੇ ਗੋਲੀ ਚੱਲੀ : The Tribune India

ਪੁਰਾਣੀ ਰੰਜਿਸ਼ ਤਹਿਤ ਫਾਰਮ ਹਾਊਸ ’ਤੇ ਗੋਲੀ ਚੱਲੀ

ਪੁਰਾਣੀ ਰੰਜਿਸ਼ ਤਹਿਤ ਫਾਰਮ ਹਾਊਸ ’ਤੇ ਗੋਲੀ ਚੱਲੀ

ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਘੁਮਾਰ ਮੰਡੀ ਵਿੱਚ ਗੰਨ ਹਾਊਸ ਵਿੱਚ ਹਥਿਆਰਾਂ ਦਾ ਜਾਇਜ਼ਾ ਲੈਂਦਾ ਹੋਇਆ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ

ਲੁਧਿਆਣਾ, 25 ਨਵੰਬਰ

ਇੱਥੇ ਦੇ ਚੂਹੜਪੁਰ ਰੋਡ ਤੋਂ ਲਾਦੀਆਂ ਵੱਲ ਜਾਂਦਿਆਂ ਰਾਹ ਵਿੱਚ ਆਉਂਦੇ ਬਲਰਾਜ ਕਲੋਨੀ ਦੇ ਰਾਵਲਜੀਤ ਸਿੰਘ ਲਾਲੀ ਦੇ ਫਾਰਮ ਹਾਊਸ ’ਤੇ ਵੀਰਵਾਰ ਰਾਤ ਨੂੰ ਗੋਲੀ ਚੱਲੀ। ਗੋਲੀ ਚਲਾਉਣ ਵਾਲੇ ਦੀ ਪਛਾਣ ਪਿੰਡ ਬਸੈਮੀ ਵਾਸੀ ਗੁਰਵੀਰ ਗੁਰੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੀ ਦੇ ਸ਼ਹਿਰ ਦੇ ਇੱਕ ਗੈਂਗਸਟਰ ਦੇ ਸਾਥੀ ਨਾਲ ਚੰਗੇ ਸਬੰਧ ਹਨ।

ਮੁਲਜ਼ਮ ਗੁਰੀ ਦੀ ਲਾਲੀ ਨਾਲ ਪਿਛਲੇ ਲੰਬੇ ਸਮੇਂ ਤੋਂ ਕਿਸੇ ਗੱਲ ਕਾਰਨ ਰੰਜਿਸ਼ ਸੀ, ਜਿਸ ਸਬੰਧੀ ਪਹਿਲਾਂ ਵੀ ਬਹਿਸਬਾਜ਼ੀ ਹੋ ਚੁੱਕੀ ਹੈ ਪਰ ਵੀਰਵਾਰ ਨੂੰ ਮੁਲਜ਼ਮ ਗੱਡੀ ਲੈ ਕੇ ਲਾਲੀ ਦੇ ਫਾਰਮ ਹਾਊਸ ’ਤੇ ਪੁੱਜ ਗਿਆ। ਉਸ ਨੇ ਗੋਲੀ ਚਲਾ ਕੇ ਪ੍ਰਾਪਰਟੀ ਡੀਲਰ ਰੋਹਿਤ ਕਪਿਲਾ ਨੂੰ ਜ਼ਖ਼ਮੀ ਕਰ ਦਿੱਤਾ। ਰੋਹਿਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਮਾਮਲਾ ਵੀ ਰੋਹਿਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਥਾਣਾ ਹੈਬੋਵਾਲ ਦੇ ਐੱਸਐੱਚਓ ਇੰਸਪੈਕਟਰ ਸਿਮਰਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਕਿ ਉਸ ਦੇ ਕਿਸ ਵਿਅਕਤੀ ਨਾਲ ਸਬੰਧ ਹਨ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਮਿਲੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਭਾਲ ’ਚ ਕਈ ਥਾਈਂ ਛਾਪੇ ਮਾਰੇ ਗਏ ਪਰ ਹਾਲੇ ਤੱਕ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਲੱਗਿਆ। ਦੱਸ ਦਈਏ ਕਿ ਰੋਹਿਤ ਕਪਿਲਾ ਲਾਲੀ ਦੇ ਫਾਰਮ ਹਾਊਸ ’ਚ ਬੈਠ ਕੇ ਪ੍ਰਾਪਰਟੀ ਸਬੰਧੀ ਕਿਸੇ ਗੱਲ ਸਬੰਧੀ ਚਰਚਾ ਕਰ ਰਹੇ ਸਨ। ਇਸੇ ਦੌਰਾਨ ਮੁਲਜ਼ਮ ਉੱਥੇ ਆਇਆ ਅਤੇ ਗੋਲੀ ਚਲਾ ਦਿੱਤੀ। ਗੋਲੀ ਫਰਸ਼ ’ਤੇ ਲੱਗੀ ਅਤੇ ਫਿਰ ਗੋਲੀ ਸਿੱਧੀ ਰੋਹਿਤ ਕਪਿਲਾ ਦੇ ਜਾ ਲੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਮੁਲਜ਼ਮ ਫ਼ਰਾਰ ਹੋ ਗਿਆ। ਰੋਹਿਤ ਨੂੰ ਉਸ ਦੇ ਸਾਥੀਆਂ ਨੇ ਇਲਾਜ ਲਈ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਲੁਧਿਆਣਾ ਪੁਲੀਸ ਵੱਲੋਂ ਗੰਨ ਹਾਊਸਾਂ ਦੀ ਚੈਕਿੰਗ ਸ਼ੁਰੂ

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਮਗਰੋਂ ਲੁਧਿਆਣਾ ਪੁਲੀਸ ਨੇ ਜਿੱਥੇ ਹਥਿਆਰਾਂ ਦੇ ਲਾਇਸੈਂਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਸ਼ੁੱਕਰਵਾਰ ਨੂੰ ਪੁਲੀਸ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਗੰਨ ਹਾਊਸ ਦੀ ਚੈਕਿੰਗ ਵੀ ਆਰੰਭ ਦਿੱਤੀ ਹੈ। ਇਸ ਦੌਰਾਨ ਏਸੀਪੀ ਸੋਮਨਾਥ ਦੀ ਅਗਵਾਈ ਹੇਠ ਇੱਕ ਟੀਮ ਸ਼ਹਿਰ ਦੇ ਬੰਦੂਕ ਘਰ ਦੀ ਚੈਕਿੰਗ ਕਰਨ ਪੁੱਜੀ। ਬੰਦੂਕ ਘਰ ਦਾ ਰਿਕਾਰਡ ਚੈੱਕ ਕਰਨ ਮਗਰੋਂ ਪ੍ਰਬੰਧਕਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਦੌਰਾਨ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਹੋਰਨਾਂ ਗੰਨ ਹਾਊਸਾਂ ’ਚ ਚੈਕਿੰਗ ਦੌਰਾਨ ਹਥਿਆਰ ਅਤੇ ਕਾਗਜ਼ਾਤ ਚੈੱਕ ਕੀਤੇ ਗਏ। ਏਸੀਪੀ ਲਾਇਸੈਂਸਿੰਗ ਸੋਮਨਾਥ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੀਬ 19 ਬੰਦੂਕ ਘਰ ਹਨ, ਜਿਨ੍ਹਾਂ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਹਰ ਏਸੀਪੀ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਹੈ। ਉਨ੍ਹਾਂ ਦੀ ਅਗਵਾਈ ਵਿੱਚ ਇੱਕ ਟੀਮ ਪਾਲ ਗੰਨ ਹਾਊਸ ਪੁੱਜੀ ਸੀ। ਚੈਕਿੰਗ ਦੌਰਾਨ ਪਾਲ ਗੰਨ ਹਾਊਸ ਦਾ ਰਿਕਾਰਡ ਰਜਿਸਟਰ ਚੈਕ ਕੀਤਾ ਗਿਆ। ਇਸ ਤੋਂ ਇਲਾਵਾ ਐਂਟਰੀ ਗੇਟ ਵਿੱਚ ਲੱਗੀ ਗਰਿੱਲ ਅਤੇ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬੰਦੂਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਏਸੀਪੀ ਸੋਮਨਾਥ ਨੇ ਕਿਹਾ ਕਿ ਜਾਂਚ ਮਗਰੋਂ ਬੰਦੂਕ ਘਰ ਦੇ ਮਾਲਕਾਂ ਨੂੰ ਕੁਝ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਸਰਕਾਰ ਤੇ ਡੀਜੀਪੀ ਦੇ ਹੁਕਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਹਥਿਆਰਾਂ ਨਾਲ ਵੀਡੀਓ ਬਣਾਉਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਖੰਨਾ (ਨਿੱਜੀ ਪੱਤਰ ਪ੍ਰੇਰਕ): ਹਥਿਆਰਾਂ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਮਰਿੰਦਰ ਸਿੰਘ ਤੇ ਭਰਪੂਰ ਸਿੰਘ ਵਾਸੀ ਕਿਸਾਨ ਇਨਕਲੇਵ ਖੰਨਾ ਨੂੰ ਨਾਮਜ਼ਦ ਕੀਤਾ ਗਿਆ। ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਜੋ ਆਪਣੇ ਆਪਣੇ ਨਾਬਾਲਗ ਲੜਕਿਆਂ ਤੋਂ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਆਪਣੇ ਲਾਇਸੈਂਸੀ ਅਸਲੇ 32 ਬੋਰ ਪਿਸਤੌਲ ਦਾ ਦਿਖਾਵਾ ਕਰਦਿਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਰਹੇ ਹਨ, ਜਿਸ ਨਾਲ ਹੋਰਾਂ ਨੌਜਵਾਨਾਂ ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਮਰਿੰਦਰ ਸਿੰਘ ਅਤੇ ਭਰਪੂਰ ਸਿੰਘ ਨੇ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਬਾਅਦ ਵਿੱਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਸ਼ਹਿਰ

View All